ਦੁਕਾਨ ਦੇ ਕਿਰਾਏ ਲਈ ਦਿੱਤਾ 1.94 ਲੱਖ ਦਾ ਚੈੱਕ ਬਾਊਂਸ, ਔਰਤ ਨੂੰ ਇਕ ਸਾਲ ਦੀ ਸਜ਼ਾ

Tuesday, Feb 03, 2026 - 12:58 PM (IST)

ਦੁਕਾਨ ਦੇ ਕਿਰਾਏ ਲਈ ਦਿੱਤਾ 1.94 ਲੱਖ ਦਾ ਚੈੱਕ ਬਾਊਂਸ, ਔਰਤ ਨੂੰ ਇਕ ਸਾਲ ਦੀ ਸਜ਼ਾ

ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਰਾਬ ਤੇ ਵਾਈਨ ਦੀ ਦੁਕਾਨ ਦੇ ਕਿਰਾਏ ਲਈ ਦਿੱਤੇ 1.94 ਲੱਖ ਰੁਪਏ ਦਾ ਚੈੱਕ ਬਾਊਂਸ ਹੋਣ ਦੇ ਮਾਮਲੇ ’ਚ ਅਦਾਲਤ ਨੇ ਔਰਤ ਨੂੰ ਮੁਲਜ਼ਮ ਕਰਾਰ ਦਿੰਦਿਆਂ ਇਕ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਸੰਗੀਤਾ ਨੂੰ ਸ਼ਿਕਾਇਤਕਰਤਾ ਨੂੰ ਪੂਰੀ ਚੈੱਕ ਰਕਮ 6 ਫ਼ੀਸਦੀ ਸਲਾਨਾ ਵਿਆਜ ਸਮੇਤ ਦੇਣ ਦਾ ਵੀ ਹੁਕਮ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮੁਲਜ਼ਮ ਨੂੰ ਇਸੇ ਤਰ੍ਹਾਂ ਦੇ 22 ਹੋਰ ਚੈੱਕ ਬਾਊਂਸ ਮਾਮਲਿਆਂ ’ਚ ਵੀ ਮੁਲਜ਼ਮ ਠਹਿਰਾਇਆ ਜਾ ਚੁੱਕਾ ਹੈ।

ਹਾਲਾਂਕਿ ਸਾਰੇ ਮਾਮਲਿਆਂ ’ਚ ਸਜ਼ਾਵਾਂ ਇੱਕੋ ਸਮੇਂ (ਕਨਕਰੇਂਟ) ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਲਈ ਮੁਲਜ਼ਮ ਨੂੰ ਕੁੱਲ ਮਿਲਾ ਕੇ ਇਕ ਸਾਲ ਦੀ ਸਜ਼ਾ ਭੁਗਤਣੀ ਹੋਵੇਗੀ। ਮੁਲਜ਼ਮ ਵੱਲੋਂ ਅਪੀਲ ਦਾਇਰ ਕਰਨ ਦੀ ਮੰਸ਼ਾ ਜਤਾਏ ਜਾਣ ’ਤੇ ਅਦਾਲਤ ਨੇ ਉਸਦੀ ਸਜ਼ਾ ’ਤੇ 30 ਦਿਨਾਂ ਲਈ ਰੋਕ ਲਾ ਦਿੱਤੀ। ਇਸ ਦੌਰਾਨ ਮੁਲਜ਼ਮ ਨੂੰ 30 ਹਜ਼ਾਰ ਦੇ ਨਿੱਜੀ ਮੁਚਲਕੇ ’ਤੇ ਰਿਹਾਅ ਕੀਤਾ ਗਿਆ। ਇਸ ਸਮੇਂ ਦੌਰਾਨ ਉੱਚ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲਦੀ, ਤਾਂ ਮੁਲਜ਼ਮ ਨੂੰ ਸਜ਼ਾ ਭੁਗਤਣ ਲਈ ਦੁਬਾਰਾ ਅਦਾਲਤ ’ਚ ਪੇਸ਼ ਹੋਣਾ ਪਵੇਗਾ।


author

Babita

Content Editor

Related News