ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 3 ਗ੍ਰਿਫ਼ਤਾਰ
Wednesday, Feb 04, 2026 - 01:18 PM (IST)
ਬਠਿੰਡਾ (ਸੁਖਵਿੰਦਰ) : ਪੁਲਸ ਵੱਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਬਰਾਮਦ ਕਰ ਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੋਤਵਾਲੀ ਪੁਲਸ ਵੱਲੋਂ ਰੇਲਵੇ ਫਾਟਕਾਂ ਨਜ਼ਦੀਕ ਘੁੰਮ ਰਹੇ ਮੁਲਜ਼ਮ ਰਾਹੁਲ ਖੁਰਾਣਾ ਵਾਸੀ ਗੋਪਾਲ ਨਗਰ ਨੂੰ ਗ੍ਰਿਫ਼ਤਾਰ ਕਰ ਕੇ 135 ਕੈਪਸੂਲ ਪ੍ਰੈਗਾਬਲਿਨ ਦੇ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਸਿਵਲ ਲਾਈਨ ਪੁਲਸ ਵੱਲੋਂ ਟੀ ਪੁਆਇੰਟ ਭਾਗੂ ਰੋਡ ਤੋਂ ਮੁਲਜ਼ਮ ਬਲਕਾਰ ਸਿੰਘ ਵਾਸੀ ਧੋਬੀਆਣਾ ਨੂੰ ਗ੍ਰਿਫ਼ਤਾਰ ਕਰ ਕੇ 03 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਪੁਲਸ ਨੇ ਉਕਤ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਇਸੇ ਤਰ੍ਹਾਂ ਮੌੜ ਪੁਲਸ ਵੱਲੋਂ ਰਾਮਨਗਰ ਕੈਚੀਆਂ ਤੋਂ ਮੁਲਜ਼ਮ ਗੁਲਸ਼ਨ ਕੁਮਾਰ ਵਾਸੀ ਮੌੜ ਮੰਡੀ ਨੂੰ ਗ੍ਰਿਫ਼ਤਾਰ ਕਰ ਕੇ 06 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਵੱਲੋਂ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
