ਛੇੜਛਾੜ ਦੇ ਦੋਸ਼ ਲਗਾ ਵਿਦਿਆਰਥਣਾਂ ਤੇ ਪਿੰਡ ਵਾਸੀਆਂ ਨੇ ਕੁੱਟਿਆ ਨੌਜਵਾਨ (ਵੀਡੀਓ)

Thursday, Apr 21, 2022 - 05:16 PM (IST)

ਛੇੜਛਾੜ ਦੇ ਦੋਸ਼ ਲਗਾ ਵਿਦਿਆਰਥਣਾਂ ਤੇ ਪਿੰਡ ਵਾਸੀਆਂ ਨੇ ਕੁੱਟਿਆ ਨੌਜਵਾਨ (ਵੀਡੀਓ)

ਅਬੋਹਰ (ਰਹੇਜਾ, ਸੁਨੀਲ) : ਪਿੰਡ ਦੌਲਤਪੁਰਾ ਦੇ ਵਸਨੀਕ ਇਕ ਹੇਅਰ ਡ੍ਰੈਸਰ ਦਾ ਕੰਮ ਕਰਨ ਵਾਲੇ ਨੌਜਵਾਨ ਦੀ ਪਿੰਡ ਦੇ ਹੀ ਕੁਝ ਨੌਜਵਾਨਾਂ ਅਤੇ ਲੜਕੀਆਂ ਵੱਲੋਂ ਅੱਧ-ਨੰਗਾ ਕਰਕੇ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲੇ ਦੀ ਸੂਚਨਾ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਇਟਲੀ ਭੇਜਣ ਦੇ ਨਾਂ 'ਤੇ ਟੈਕਸੀ ਡਰਾਈਵਰ ਤੋਂ 4 ਲੱਖ ਰੁਪਏ ਲੈ ਕੇ ਮੁੱਕਰੇ ਮਾਂ-ਬੇਟੇ 'ਤੇ ਕੇਸ ਦਰਜ

ਹਸਪਤਾਲ 'ਚ ਜ਼ੇਰੇ ਇਲਾਜ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਖੂਈਆਂ ਸਰਵਰ 'ਚ ਨਾਈ ਦਾ ਕੰਮ ਕਰਦਾ ਹੈ। ਕਰੀਬ 2 ਹਫਤੇ ਪਹਿਲਾਂ ਪਿੰਡ ਦਾ ਹੀ ਸੁਨੀਲ ਨਾਂ ਦਾ ਨੌਜਵਾਨ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ, ਜਿਸ ਨੂੰ ਉਸ ਨੇ ਕਈ ਵਾਰ ਰੋਕਿਆ। ਇਸੇ ਰੰਜਿਸ਼ ਕਾਰਨ ਅੱਜ ਜਦੋਂ ਉਹ ਪਿੰਡ ਦੌਲਤਪੁਰਾ ਜਾ ਰਿਹਾ ਸੀ ਤਾਂ ਉਕਤ ਨੌਜਵਾਨ ਨੇ ਆਪਣੇ ਕੁਝ ਸਾਥੀਆਂ ਸਮੇਤ ਉਸ ਨੂੰ ਘੇਰ ਲਿਆ ਅਤੇ ਉਸ ਦੀਆਂ ਭੈਣਾਂ ਨੂੰ ਬੁਲਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਇਸ ਤੋਂ ਬਾਅਦ ਉਕਤ ਨੌਜਵਾਨ ਉਸ ਨੂੰ ਸਰਪੰਚ ਦੇ ਘਰ ਲੈ ਗਿਆ ਅਤੇ ਉੱਥੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਕਥਿਤ ਤੌਰ 'ਤੇ ਪਿਸ਼ਾਬ ਪਿਆਉਣ ਦੀ ਵੀ ਕੋਸ਼ਿਸ਼ ਕੀਤੀ। ਘਟਨਾ ਦਾ ਪਤਾ ਲੱਗਦਿਆਂ ਹੀ ਉਸ ਦੇ ਚਾਚੇ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਛੁਡਵਾਇਆ ਅਤੇ ਹਸਪਤਾਲ 'ਚ ਦਾਖਲ ਕਰਵਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

 


author

Anuradha

Content Editor

Related News