ਖਾਲਸਾਈ ਸ਼ਾਨ ਨਾਲ ਪਿੰਡ ਸਲੇਮਪੁਰ ਤੋਂ ਸਜਾਇਆ ਗਿਆ ਗੁਰੂ ਲਾਧੋ ਰੇ ਮਹਾਨ ਨਗਰ ਕੀਰਤਨ
Wednesday, Feb 05, 2025 - 07:09 AM (IST)
ਟਾਂਡਾ ਉੜਮੁੜ (ਪੰਡਿਤ) : ਬਾਬਾ ਮੱਖਣ ਸ਼ਾਹ ਜੀ ਦੀ ਯਾਦ ਵਿਚ ਬਾਬਾ ਮੱਖਣ ਸ਼ਾਹ ਲੁਬਾਣਾ ਨੌਜਵਾਨ ਕਲੱਬ ਸਲੇਮਪੁਰ ਅਤੇ ਜਲਾਲਪੁਰ ਵੱਲੋਂ ਬੀਤੇ ਦਿਨ ਪਿੰਡ ਸਲੇਮਪੁਰ ਤੋਂ ਖਾਲਸਾਈ ਸ਼ਾਨ ਨਾਲ ਸਾਲਾਨਾ ਗੁਰੂ ਲਾਧੋ ਰੇ ਮਹਾਨ ਨਗਰ ਕੀਰਤਨ ਸਜਾਇਆ ਗਿਆ। ਸੰਤ ਬਾਬਾ ਨਛੱਤਰ ਸਿੰਘ ਜੀ ਕੰਬਲੀ ਵਾਲਿਆਂ ਦੀ ਦੇਖਰੇਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲੁਆਈ।
ਭਾਈ ਗੁਰਦੀਪ ਸਿੰਘ ਬਿੱਲਾ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਨਗਰ ਕੀਰਤਨ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿਚ ਸ਼ੁਰੂ ਹੋਇਆ। ਨਗਰ ਕੀਰਤਨ ਦਾ ਪਿੰਡ ਜਲਾਲਪੁਰ, ਨੰਗਲੀ ਜੱਬੋਵਾਲ ਬਰਿਆਰ ਮੀਰਾਪੁਰ, ਡੱਡੀਆਂ ਠਾਕਰੀ ਪ੍ਰੇਮਪੁਰ,ਸੱਲਾ, ਟਾਂਡਾ ਪੁਲ ਪੁਖਤਾ ਮਿਆਣੀ ਮੱਦਾ, ਕਮਾਲਪੁਰ ਗਿਲਜੀਆਂ ਭੂਲਪੁਰ ਰੜਾ ਮੋੜ ਵਿਖੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨ ਦੇ ਨਾਲ ਨਾਲ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਬੰਦਗੀ ਅਤੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਿਆ।
ਇਸ ਮੌਕੇ ਮੁੱਖ ਸੇਵਾਦਾਰ ਸਾਬਕਾ ਸਰਪੰਚ ਗੁਰਮੀਤ ਸਿੰਘ ਬਿੱਟੂ, ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਲਖਵਿੰਦਰ ਸਿੰਘ ਲੱਖੀ, ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਗੁਰਨਾਮ ਸਿੰਘ ਸਹਿਬਾਜ਼ਪੁਰ, ਸੁਰਿੰਦਰ ਸਿੰਘ ਗਿਲਜੀਆਂ, ਸਰਪੰਚ ਮਾਨ ਸਿੰਘ, ਕਸ਼ਮੀਰ ਸਿੰਘ, ਹੈੱਡ ਗ੍ਰੰਥੀ ਹਰਦੇਵ ਸਿੰਘ, ਮਲਕੀਤ ਸਿੰਘ ਖੰਨਾ, ਪਰਮਜੀਤ ਸਿੰਘ ਪਟਿਆਲਾ, ਕੈਪਟਨ ਗੁਰਬਖਸ਼ ਸਿੰਘ, ਮੋਹਨ ਸਿੰਘ, ਕੁਲਦੀਪ ਸਿੰਘ ਚੱਕੀ ਵਾਲੇ, ਬਾਬਾ ਗੁਰਦਿਆਲ ਸਿੰਘ, ਮਹਿੰਦਰ ਸਿੰਘ, ਗੁਰਬਚਨ ਸਿੰਘ, ਸੁਰਜੀਤ ਸਿੰਘ, ਸਿਮਰਨਜੋਤ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਕੌਰ, ਤਰਲੋਚਨ ਸਿੰਘ, ਹਰਜਿੰਦਰ ਪਾਲ ਸਿੰਘ ਨੰਗਲੀ, ਸਰਪੰਚ ਜਸਵੰਤ ਸਿੰਘ ਬਿੱਟੂ, ਲਖਵਿੰਦਰ ਸੇਠੀ, ਲਖਵੀਰ ਸਿੰਘ, ਕਾਲੀ ਅਮਰੀਕਾ, ਕਮਲਜੀਤ ਸਿੰਘ ਅਮਰੀਕਾ, ਦਿਲਪ੍ਰੀਤ ਸਿੰਘ, ਜੀਤ ਸਿੰਘ ਅਮਰੀਕਾ, ਜੋਨੀ ਅਮਰੀਕਾ ਅਤੇ ਗੱਜਣ ਸਿੰਘ ਆਦਿ ਨੇ ਹਾਜ਼ਰੀ ਲੁਆਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8