ਗੁਰਦੁਆਰਾ ਸਾਹਿਬ ''ਚੋਂ ਲਾਵਾਰਸ ਮਿਲੀ ਮਰੂਤੀ ਕਾਰ
Wednesday, Jan 10, 2018 - 04:18 PM (IST)

ਝਬਾਲ (ਨਰਿੰਦਰ) - ਮੰਗਲਵਾਰ ਸ਼ਾਮ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਇਕ ਲਾਵਾਰਸ ਮਰੂਤੀ ਕਾਰ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਕਿਸੇ ਅਣਪਛਾਤਾ ਵਿਅਕਤੀ ਗਲਤ ਨੰਬਰ ਪਲੇਟ ਵਾਲੀ ਮਰੂਤੀ ਕਾਰ ਗੁਰਦੁਆਰੇ ਦੀ ਹਦੂਦ 'ਚ ਛੱਡ ਕੇ ਉੱਥੋਂ ਇੰਡੀਕਾਂ ਕਾਰ ਲੈ ਕੇ ਫਰਾਰ ਹੋ ਗਿਆ। ਉਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਇਲਾਕੇ 'ਚ ਕਾਰ ਖੋਹਣ ਤੇ ਕਾਰ ਚੋਰੀ ਹੋਣ ਦੀ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ। ਐੱਸ. ਐੱਸ. ਪੀ ਤਰਨਤਾਰਨ ਤੇ ਡੀ. ਐੱਸ. ਪੀ ਸਤਨਾਮ ਸਿੰਘ ਦੇ ਹੁਕਮਾਂ 'ਤੇ ਪਹੁੰਚੇ ਇੰ. ਸੀ. ਆਈ. ਏ ਚੰਦਰ ਭੂਸ਼ਣ ਤੇ ਇੰ. ਮਨੋਜ ਕੁਮਾਰ ਨੇ ਲਾਵਾਰਸ ਮਰੂਤੀ ਕਾਰ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।