ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਵੱਡੀ ਵਾਰਦਾਤ! ਨਿਹੰਗ ਬਾਣੇ ''ਚ ਆਏ ਨੌਜਵਾਨਾਂ ਨੇ ਕਰ ''ਤਾ ਵੱਡਾ ਕਾਂਡ
Friday, Dec 12, 2025 - 12:04 PM (IST)
ਸੁਲਤਾਨਪੁਰ ਲੋਧੀ (ਸੋਢੀ)-ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਮੁੱਖ ਰੋਡ ’ਤੇ ਗਰਾਰੀ ਚੌਕ ਵਿਖੇ ਇਕ ਸਬਜ਼ੀ ਦੀ ਰੇਹੜੀ ਲਗਾ ਰਹੇ ਦੁਕਾਨਦਾਰ ਕੋਲ ਮਿਲਣ ਲਈ ਆਏ ਪ੍ਰਵਾਸੀ ਵਿਅਕਤੀ ਕੋਲੋਂ 2 ਅਣਪਛਾਤੇ ਲੁਟੇਰੇ ਸੋਨੇ ਦਾ ਲਾਕਟ ਹਥਿਆਰਾਂ ਦੀ ਨੌਕ ’ਤੇ ਝਪਟ ਕੇ ਫਰਾਰ ਹੋ ਗਏ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਲੋਕਾਂ ਵਿਚ ਖ਼ੌਫ਼ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! IAS ਸਮੇਤ PCS ਅਧਿਕਾਰੀਆਂ ਦੇ ਤਬਾਦਲੇ

ਸੁਲਤਾਨਪੁਰ ਲੋਧੀ ਸ਼ਹਿਰ ਵਿਖੇ ਇਨ੍ਹਾਂ ਦਿਨਾਂ ਵਿਚ ਵੱਡੇ ਪੱਧਰ ’ਤੇ ਲੁੱਟਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਲੁਟੇਰੇ ਕਾਬੂ ਨਾ ਹੋ ਸਕਣ ਕਾਰਨ ਇਹ ਵਾਰਦਾਤਾਂ ਪੁਲਸ ਦੇ ਗਲੇ ਦੀ ਹੱਡੀ ਬਣਦੀਆਂ ਜਾ ਰਹੀਆਂ ਹਨ। ਤਾਜੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਅਦਾਲਤ ਚੱਕ ਦੇ ਵਾਸੀ ਸਾਬੂਤ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਸੁਰਿੰਦਰ ਯਾਦਵ ਕੋਲ ਗਰਾਰੀ ਚੌਕ ਨੇੜੇ ਗੁਰਦੁਆਰਾ ਬੇਰ ਸਾਹਿਬ ਰੋਡ ’ਤੇ ਚੌਕ ਵਿਚ ਬੈਠਾ ਸੀ ਕਿ 2 ਅਣਪਛਾਤੇ ਲੜਕੇ ਮੋਟਰਸਾਈਕਲ ’ਤੇ ਆਏ ਅਤੇ ਸਾਡੇ ਨੇੜੇ ਖੜ੍ਹੇ ਹੋ ਗਏ। ਦੱਸ ਦਈਏ ਕਿ ਦੋਹਾਂ ਵਿੱਚੋਂ ਇਕ ਨੌਜਵਾਨ ਵੱਲੋਂ ਨਿਹੰਗ ਬਾਣਾ ਪਾਇਆ ਹੋਇਆ ਸੀ। ਫਿਰ ਅਚਾਨਕ ਇਕ ਨੇ ਕਿਰਪਾਨ ਕੱਢੀ ਅਤੇ ਡਰਾਉਂਦੇ ਹੋਏ ਮੇਰਾ ਸੋਨੇ ਦਾ ਲਾਕਟ ਖੋਹ ਲਿਆ ਅਤੇ ਦੋਵੇਂ ਆਪਣੇ ਮੋਟਰਸਾਈਕਲ ’ਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ: 'ਕੁਰਸੀਆਂ ਦੇ ਲਾਉਣ ਲੱਗੇ ਰੇਟ'! CM ਮਾਨ ਦਾ ਕਾਂਗਰਸ ਨੂੰ ਲੈ ਕੇ ਵੱਡਾ ਬਿਆਨ
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਸੁਰਿੰਦਰ ਯਾਦਵ ਨੇ ਦੱਸਿਆ ਕਿ ਮੈਂ ਆਪਣੀ ਸਬਜ਼ੀ ਦੀ ਰੇਹੜੀ ਲਗਾਈ ਹੋਈ ਸੀ ਅਤੇ ਦੋ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਲੁਟੇਰੇ ਗਰੋਹ ਦੇ ਚਿਹਰੇ ਵਾਰਦਾਤ ਨੇੜਲੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਇਸ ਸਬੰਧੀ ਪੁਲਸ ਨੂੰ ਖ਼ਬਰ ਦਿੱਤੀ ਗਈ ਪਰ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਦੀ ਜਾਣਕਾਰੀ ਅਨੁਸਾਰ ਇਸ ਤੋਂ ਕੁਝ ਸਮੇਂ ਬਾਅਦ ਆਰੀਆ ਸਮਾਜ ਚੌਕ ਨੇੜੇ ਵੀ ਇਸੇ ਤਰ੍ਹਾਂ ਦੀ ਇਕ ਹੋਰ ਲੁੱਟ ਹੋਈ, ਜਿਸ ਵਿੱਚ ਦੂਜੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ।

ਕੀ ਕਹਿੰਦੇ ਹਨ ਥਾਣਾ ਮੁਖੀ
ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੀ ਮੁਖੀ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਇਕ ਪ੍ਰਵਾਸੀ ਮਜ਼ਦੂਰ ਨੇ ਸਨੈਚਿੰਗ ਦੀ ਘਟਨਾ ਸਬੰਧੀ ਸ਼ਿਕਾਇਤ ਦਿੱਤੀ ਸੀ ਅਤੇ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਦੇ ਕਲਿੱਪ ਲੈ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਬਹੁਤ ਜਲਦੀ ਹੀ ਲੁਟੇਰੇ ਗ੍ਰਿਫ਼ਤਾਰ ਹੋਣਗੇ ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 9 ਫਰਵਰੀ ਤੱਕ ਲਾਗੂ ਰਹਿਣਗੇ ਹੁਕਮ
