ਲੁਧਿਆਣਾ ''ਚ ਨਹਿਰ ''ਚੋਂ ਮਿਲੀ ਵਿਦਿਆਰਥੀ ਦੀ ਲਾਸ਼, ਰੋਂਦੇ-ਕੁਰਲਾਉਂਦੇ ਪਰਿਵਾਰ ਨੇ ਦੱਸਿਆ ''ਕਤਲ''
Thursday, Dec 18, 2025 - 02:28 PM (IST)
ਲੁਧਿਆਣਾ (ਰਾਜ): ਸਾਊਥ ਸਿਟੀ ਇਲਾਕੇ ਵਿਚ ਨਹਿਰ ਤੋਂ ਇਕ ਮੈਡੀਕਲ ਵਿਦਿਆਰਥੀ ਦੀ ਲਾਸ਼ ਮਿਲਣ ਮਗਰੋਂ ਮਾਹੌਲ ਤਣਾਪੂਰਨ ਹੋ ਗਿਆ। ਮ੍ਰਿਤਕ ਰਾਜਸਥਾਨ ਦੇ ਬੀਕਾਨੇਰ ਦਾ ਰਹਿਣ ਵਾਲਾ ਅਨੁਗ੍ਰਹਿ ਮਾਰਕਰ ਹੈ, ਜਿਸ ਦੀ ਉਮਰ ਤਕਰੀਬਨ 21 ਸਾਲ ਹੈ। ਉਹ ਸੀ. ਐੱਮ. ਸੀ. ਸੈਕੰਡਰ ਇਅਰ ਵਿਚ ਪੜ੍ਹ ਰਿਹਾ ਸੀ ਤੇ ਪਿਛਲੇ 4 ਦਿਨਾਂ ਤੋਂ ਲਾਪਤਾ ਸੀ।
ਜਾਣਕਾਰੀ ਮੁਤਾਬਕ ਅਨੁਗ੍ਰਿਹ 13 ਦਸੰਬਰ ਨੂੰ ਹਾਸਟਲ ਤੋਂ ਬਾਹਰ ਗਿਆ ਸੀ, ਪਰ ਕਈ ਘੰਟਿਆਂ ਤਕ ਵਾਪਸ ਨਹੀਂ ਪਰਤਿਆ। ਇਸ ਮਗਰੋਂ ਹਾਟਲ ਤੋਂ ਅਨੁਗ੍ਰਹਿ ਦੇ ਪਿਤਾ ਸ਼ੈਲੇਸ਼ ਨੂੰ ਸੂਚਨਾ ਦੇ ਕੇ ਦੱਸਿਆ ਗਿਆ ਕਿ ਉਨ੍ਹਾਂ ਦਾ ਪੁੱਤਰ ਬਾਹਰ ਗਿਆ ਸੀ ਤੇ ਅਜੇ ਤਕ ਵਾਪਸ ਨਹੀਂ ਆਇਆ। ਉਸ ਦੇ ਪਿਤਾ ਅਗਲੇ ਦਿਨ ਹੀ ਲੁਧਿਆਣਾ ਪਹੁੰਚ ਗਏ ਤੇ ਪੁਲਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
ਬੀਤੇ ਦਿਨੀਂ ਸਾਊਥ ਸਿਟੀ ਨਹਿਰ ਵਿਚੋਂ ਅਨੁਗ੍ਰਹਿ ਦੀ ਲਾਸ਼ ਬਰਾਮਦ ਹੋਈ। ਪਿਤਾ ਦਾ ਦੋਸ਼ ਹੈ ਕਿ ਅਨੁਗ੍ਰਹਿ ਦੇ ਗਲੇ 'ਤੇ ਨਿਸ਼ਾਨ ਸੀ, ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕਰ ਕੇ ਲਾਸ਼ ਨਹਿਰ ਵਿਚ ਸੁੱਟੀ ਗਈ ਹੈ। ਪਰਿਵਾਰ ਨੇ ਨਿਰਪੱਖ ਜਾਂਚ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਫ਼ਿਲਹਾਲ ਪੁਲਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
