ਵਿਆਹ ਕਰਵਾਉਣ ਲਈ 3 ਦਿਨ ਪਹਿਲਾਂ ਦੁਬਈ ਤੋਂ ਪਰਤੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ (ਤਸਵੀਰਾਂ)

Wednesday, Oct 13, 2021 - 06:29 PM (IST)

ਗੁਰਦਾਸਪੁਰ (ਹਰਮਨ) - ਤਿੰਨ ਦਿਨ ਪਹਿਲਾਂ ਦੁਬਈ ਤੋਂ ਆਏ ਗੁਰਦਾਸਪੁਰ ਦੇ ਪਿੰਡ ਭੂਲੇ ਚੱਕ ਦੇ ਰਹਿਣ ਵਾਲੇ ਇਕ 29 ਸਾਲਾ ਐੱਨ.ਆਰ.ਆਈ. ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਰਘੁਬੀਰ ਸਿੰਘ ਵਜੋਂ ਹੋਈ ਹੈ, ਜਿਸ ਦੀ ਮੌਤ ਦਾ ਪਤਾ ਲੱਗਣ ’ਤੇ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਬਰਾਂ ਨੇ ਪਿੰਡ ਦੇ ਹੀ ਕੁਝ ਨੌਜਵਾਨਾਂ ’ਤੇ ਕਤਲ ਦੇ ਦੋਸ਼ ਲਾਏ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)

PunjabKesari

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਘਬੀਰ ਸਿੰਘ ਦੁਬਈ ਵਿੱਚ ਕੰਮ ਕਰਦਾ ਸੀ ਅਤੇ ਤਿੰਨ ਦਿਨ ਪਹਿਲਾਂ ਹੀ ਉਹ ਵਾਪਿਸ ਆਪਣੇ ਘਰ ਆਇਆ ਸੀ। ਇਸ ਵਾਰ ਨੌਜਵਾਨ ਆਪਣਾ ਵਿਆਹ ਕਰਵਾਉਣ ਲਈ ਆਇਆ ਸੀ।11 ਅਕਤੂਬਰ ਨੂੰ ਉਹ ਆਪਣੇ ਦੋਸਤਾਂ ਨਾਲ ਘਰ ਤੋਂ ਬਾਹਰ ਘੁੰਮਣ ਗਿਆ ਸੀ ਪਰ ਵਾਪਿਸ ਨਹੀਂ ਪਰਤਿਆ। 12 ਅਕਤੂਬਰ ਦੀ ਸਵੇਰ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜ਼ਖ਼ਮੀ ਹਾਲਤ ਵਿੱਚ ਪਿੰਡ ਦੀ ਹੀ ਇਕ ਗਰਾਊਂਡ ਵਿਚ ਬੇਸੁੱਧ ਪਿਆ ਹੋਇਆ ਹੈ। ਉਸ ਦੀ ਕਿਸੇ ਨੇ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਹੋਈ ਸੀ ਅਤੇ ਉਸਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ। ਜ਼ਖ਼ਮੀ ਹਾਲਤ ’ਚ ਅਸੀਂ ਉਸ ਨੂੰ ਗੁਰਦਾਸਪੁਰ ਦੇ ਇੱਕ ਨਿਜੀ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਕੱਲ੍ਹ ਉਸ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ - ਸ਼ਹੀਦ ਮਨਦੀਪ ਦੇ 4 ਸਾਲਾ ਪੁੱਤ ਨੂੰ ਗੋਦੀ ਚੁੱਕ ਭਰਾ ਨੇ ਚਿਖਾ ਨੂੰ ਦਿੱਤੀ ਅਗਨੀ,3 ਦਿਨ ਬਾਅਦ ਸੀ ਜਨਮ ਦਿਨ (ਤਸਵੀਰਾਂ)

PunjabKesari

ਦੂਜੇ ਪਾਸੇ ਪਰਿਵਾਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਉਸ ਦਾ ਕਤਲ ਕੀਤਾ ਹੈ। ਉਸ ਦੇ ਕੋਲੋਂ ਵਿਦੇਸ਼ੀ ਕਰੰਸੀ ਅਤੇ ਉਸ ਨੇ ਸੋਨਾ ਪਾਇਆ ਹੋਇਆ ਸੀ। ਪੈਸੇ ਖੋਹਣ ਕਰਕੇ ਹੀ ਉਸ ਦਾ ਕਤਲ ਕੀਤਾ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਥਾਣਾ ਤਿੱਬੜ ਦੇ ਐੱਸਐੱਚਓ ਹਰਮਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਭਲਕੇ ਹਾਈਕਮਾਨ ਨਾਲ ਬੈਠਕ ਕਰਨ ਤੋਂ ਪਹਿਲਾਂ ਪੰਜਾਬ ਦੇ ਮਸਲਿਆਂ ’ਤੇ ਮੁੜ ਬੋਲੇ ਨਵਜੋਤ ਸਿੱਧੂ (ਵੀਡੀਓ)

PunjabKesari

PunjabKesari


rajwinder kaur

Content Editor

Related News