ਵਿਆਹੇ ਹੋਣ ਦੇ ਬਾਵਜੂਦ ਕੁੜੀ ਨਾਲ ਕਰਵਾਇਆ ਪ੍ਰੇਮ ਵਿਆਹ, ਫਿਰ ਕੀਤਾ ਕਤਲ

Saturday, Oct 12, 2019 - 05:03 PM (IST)

ਵਿਆਹੇ ਹੋਣ ਦੇ ਬਾਵਜੂਦ ਕੁੜੀ ਨਾਲ ਕਰਵਾਇਆ ਪ੍ਰੇਮ ਵਿਆਹ, ਫਿਰ ਕੀਤਾ ਕਤਲ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ 'ਚ ਪਤੀ ਵਲੋਂ ਆਪਣੀ ਦੂਜੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਤੀ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਪੂਜਾ ਦੇ ਪਿਤਾ ਡੈਨੀਏਲ ਮਸੀਹ ਨਿਵਾਸੀ ਭੰਡਾਲ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਕੁੜੀ ਨੇ 4 ਨਵੰਬਰ 2015 ਨੂੰ ਦੋਸ਼ੀ ਸਵਰਨ ਸਿੰਘ ਪੁੱਤਰ ਨਰਿੰਦਰ ਸਿੰਘ ਨਿਵਾਸੀ ਕਲੇਰਕਲਾਂ ਦੇ ਨਾਲ ਘਰੋਂ ਭੱਜ ਕੇ ਚੰਡੀਗੜ੍ਹ ਅਦਾਲਤ 'ਚ ਜਾ ਕੇ ਵਿਆਹ ਕਰਵਾਇਆ ਸੀ ਅਤੇ ਇਨ੍ਹਾਂ ਦੀ ਲਗਭਗ ਤਿੰਨ ਸਾਲ ਦੀ ਇਕ ਬੱਚੀ ਵੀ ਹੈ। ਉਨ੍ਹਾਂ ਦੱਸਿਆ ਕਿ ਸਰਵਨ ਸਿੰਘ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਵੀ 12-13 ਸਾਲ ਦੀ ਕੁੜੀ ਹੈ।  ਕੁਝ ਦਿਨ ਪਹਿਲਾਂ ਵੀ ਪੂਜਾ ਜਦੋਂ ਇਸ ਗੱਲ ਤਾਂ ਉਨ੍ਹਾਂ ਦਾ ਝਗੜਾ ਹੋ ਗਿਆ ਅਤੇ ਪੂਜਾ ਨੇ ਇਸ ਦੀ ਸਾਰੀ ਜਾਣਕਾਰੀ ਸਾਨੂੰ ਵੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸਵਰਨ ਸਿੰਘ ਆਪਣੀ ਪਹਿਲੀ ਪਤਨੀ ਨੂੰ ਪਿੰਡ ਕਲੇਰਕਲਾਂ ਰੱਖਦਾ ਸੀ, ਜਦਕਿ ਪੂਜਾ ਨਾਲ ਉਹ ਧਾਰੀਵਾਲ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ, ਜਿਸ ਕਾਰਨ ਉਸ ਦੇ ਪਹਿਲੇ ਵਿਆਹ ਦਾ ਪੂਜਾ ਨੂੰ ਪਤਾ ਨਹੀਂ ਲੱਗਾ।

ਡੈਨੀਏਲ ਮਸੀਹ ਨੇ ਇਸ ਸੰਬੰਧੀ ਪੂਜਾ ਨੇ ਆਪਣੇ ਨਾਲ ਹੋਏ ਧੋਖੇ ਸਬੰਧੀ ਅਦਾਲਤ 'ਚ ਇਕ ਪਟੀਸ਼ਨ ਵੀ ਕੁਝ ਦਿਨ ਪਹਿਲਾਂ ਦਾਇਰ ਹੀ ਕੀਤੀ ਹੈ ਅਤੇ ਜਦੋਂ ਤੋਂ ਸਵਰਨ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਸੀ ਉਸ ਦਿਨ ਤੋਂ ਉਹ ਪੂਜਾ ਤੰਗ ਕਰਦਾ ਸੀ। ਇਸ ਦੇ ਕਾਰਨ ਹੀ ਉਸ ਨੇ ਪੂਜਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿਕਿ ਸਵਰਨ ਸਿੰਘ ਨਸ਼ੀਲੇ ਪਦਾਰਥ ਵੀ ਵੇਚਦਾ ਹੈ ਅਤੇ ਇਸ ਦੇ ਵਿਰੁੱਧ ਪੁਲਸ ਸਟੇਸ਼ਨਾਂ 'ਚ ਕਈ ਕੇਸ ਵੀ ਦਰਜ ਹਨ ਅਤੇ ਉਹ ਜਮਾਨਤ 'ਤੇ ਬਾਹਰ ਆਇਆ ਸੀ।

ਇਸ ਸੰਬੰਧੀ ਧਾਰੀਵਾਲ ਪੁਲਸ ਸਟੇਸ਼ਨ ਇੰਚਾਰਜ਼ ਅਮਨਦੀਪ ਸਿੰਘ ਦੱਸਿਆ ਕਿ ਮ੍ਰਿਤਕਾਂ ਦੇ ਪਿਤਾ ਡੈਲੀਏਲ ਮਸੀਹ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਸਵਰਨ ਸਿੰਘ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ ਪਰ ਦੋਸ਼ੀ ਫਰਾਰ ਹੋਣ 'ਚ ਸਫਲ ਹੋ ਗਿਆ ਹੈ।
 


author

Baljeet Kaur

Content Editor

Related News