ਭੈਣ ਨੇ ਲਿਆ ਭਰਾ ਨੂੰ ਨਸ਼ਿਆਂ 'ਚੋਂ ਬਾਹਰ ਕੱਢਣ ਦਾ ਸੰਕਲਪ

Wednesday, Jul 17, 2019 - 04:42 PM (IST)

ਭੈਣ ਨੇ ਲਿਆ ਭਰਾ ਨੂੰ ਨਸ਼ਿਆਂ 'ਚੋਂ ਬਾਹਰ ਕੱਢਣ ਦਾ ਸੰਕਲਪ

ਬਟਾਲਾ (ਗੁਰਪ੍ਰੀਤ): ਨਸ਼ਿਆਂ ਦੀ ਦਲਦਲ 'ਚ ਫਸਿਆ ਇਕ ਨੌਜਵਾਨ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਤੇ ਉਸ ਦੀ ਉਸ ਨੂੰ ਇਸ ਦਲਦਲ 'ਚੋਂ ਕੱਢਣਾ ਚਾਹੁੰਦੀ ਹੈ। ਅਲੀਵਾਲ ਦੇ ਇਕ ਪਿੰਡ ਦੇ ਰਹਿਣ ਵਾਲੇ ਇਨ੍ਹਾਂ ਭੈਣ-ਭਰਾ ਦੇ ਮਾਤਾ-ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਨ੍ਹਾਂ ਦੋਵਾਂ ਨੇ ਕੜੀ ਮਿਹਨਤ ਨਾਲ ਘਰ ਦਾ ਕੀਮਤੀ ਸਮਾਨ ਬਣਾਇਆ ਫਿਰ ਥੋੜ੍ਹੇ ਸਮੇਂ ਬਾਅਦ ਦੋਵਾਂ ਦੇ ਵਿਆਹ ਵੀ ਹੋ ਗਏ ਪਰ ਭਰਾ ਗਲਤ ਰਾਹ 'ਤੇ ਤੁਰ ਪਿਆ ਤੇ ਨਸ਼ਾ ਤਸਕਰਾਂ ਨਾਲ ਮਿਲ ਕੇ ਨਸ਼ਾ ਵੇਚਣ ਤੇ ਕਰਨ ਦਾ ਆਦੀ ਹੋ ਗਿਆ। ਇਸ ਨੌਜਵਾਨ ਦੀ ਪਤਨੀ ਵੀ ਇਸਨੂੰ ਛੱਡ ਪੇਕੇ ਜਾ ਚੁੱਕੀ ਹੈ। ਨਸ਼ੇ ਦੀ ਪੂਰਤੀ ਲਈ ਇਸਨੇ ਘਰ ਦਾ ਸਾਰਾ ਸਮਾਨ ਤੇ ਹਿੱਸੇ ਆਈ ਜ਼ਮੀਨ ਤੱਕ ਵੇਚ ਦਿੱਤੀ। ਇਸ ਮਹਿਲਾ ਮੁਤਾਬਕ ਉਸਨੇ ਆਪਣੇ ਭਰਾ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਲਈ ਕਈ ਵਾਰ ਪੁਲਸ ਦਾ ਦਰਵਾਜਾ ਖਟਖਟਾਇਆ, ਪਰ ਪੁਲਸ ਨਹੀਂ ਜਾਗੀ। 

ਪੁਲਸ ਨੇ ਜਦ ਕੋਈ ਕਾਰਵਾਈ ਨਾ ਕੀਤੀ ਤਾਂ ਇਸ ਮਹਿਲਾ ਨੇ ਮੀਡੀਆ ਦਾ ਸਹਾਰਾ ਲਿਆ। ਮੀਡੀਆ ਇਸ ਘਰ 'ਚ ਪਹੁੰਚੀ ਤਾਂ ਪੁਲਸ ਵੀ ਇਥੇ ਆ ਪਹੁੰਚੀ। ਪੁਲਸ ਨੇ ਨੌਜਵਾਨ ਨੂੰ ਮੌਕੇ ਤੋਂ ਹਿਰਾਸਤ 'ਚ ਲੈ ਲਿਆ ਤੇ ਹੁਣ ਉਸਨੂੰ ਨਸ਼ਾ ਛੁਡਾਉਣ ਲਈ ਨਸ਼ਾ ਮੁਕਤੀ ਕੇਂਦਰ 'ਚ ਭਰਤੀ ਕਰਵਾ ਦਿੱਤਾ ਹੈ।


author

Baljeet Kaur

Content Editor

Related News