ਬੈਂਕ ਮੈਨੇਜਰ ਦੀ ਦਰਿੰਦਗੀ, ਦੂਜਾ ਵਿਆਹ ਕਰਵਾਉਣ ਲਈ ਪਤਨੀ ਤੇ 3 ਬੱਚਿਆਂ ਦਾ ਕੀਤਾ ਬੇਰਹਿਮੀ ਨਾਲ ਕਤਲ

Tuesday, Aug 18, 2020 - 09:10 AM (IST)

ਬੈਂਕ ਮੈਨੇਜਰ ਦੀ ਦਰਿੰਦਗੀ, ਦੂਜਾ ਵਿਆਹ ਕਰਵਾਉਣ ਲਈ ਪਤਨੀ ਤੇ 3 ਬੱਚਿਆਂ ਦਾ ਕੀਤਾ ਬੇਰਹਿਮੀ ਨਾਲ ਕਤਲ

ਗੁਰਦਾਸਪੁਰ/ਕਰਾਚੀ (ਜ. ਬ.) : ਇਕ ਬੈਂਕ ਮੈਨੇਜਰ ਨੇ ਬੈਂਕ 'ਚ ਕੰਮ ਕਰਨ ਵਾਲੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਦੇ ਚੱਕਰ 'ਚ ਆਪਣੀ ਪਤਨੀ ਸਮੇਤ 3 ਛੋਟੇ ਬੱਚਿਆਂ ਦੀ ਕਤਲ ਕਰ ਦਿੱਤਾ। ਪਹਿਲੇ ਤਾਂ ਬੈਂਕ ਮੈਨੇਜਰ ਪੁਲਸ ਨੂੰ ਗੁੰਮਰਾਹ ਕਰਦਾ ਰਿਹਾ ਅਤੇ ਆਪਣੀ ਪਤਨੀ ਅਤੇ ਬੱਚਿਆਂ ਦੀ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਰਦਾ ਰਿਹਾ ਪਰ ਬਾਅਦ 'ਚ ਜਾਂਚ-ਪੜਤਾਲ 'ਚ ਆਪਣਾ ਜੁਰਮ ਸਵੀਕਾਰ ਕਰ ਲਿਆ।

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਵਿਅਕਤੀ ਦੀ ਕਰਤੂਤ, ਬਰਫ਼ ਦੇਣ ਬਹਾਨੇ ਘਰ 'ਚ ਦਾਖਲ ਹੋ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੇ ਦਿਨ ਕਰਾਚੀ ਦੇ ਇਲਾਕਾ ਗੁਲਸਨ-ਏ-ਹਦੀਦ ਇਲਾਕੇ 'ਚ ਰਹਿਣ ਵਾਲੇ ਬੈਂਕ ਮੈਨੇਜਰ ਅਬੀਦ ਅਲੀ ਸੁਮਰੋਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਹ 4 ਦਿਨ ਪਹਿਲਾਂ ਕਿਸੇ ਕੰਮ ਨਾਲ ਸ਼ਹੀਦ ਬੇਨਜੀਰਾਬਾਦ ਗਿਆ ਸੀ। ਪਿੱਛੇ ਉਸ ਦੇ ਘਰ 'ਚ ਉਸ ਦੀ ਪਤਨੀ ਅਸਮਾ ਸਮੇਤ ਕੁੜੀ ਜਵੀਰਿਆਂ (8), ਕੁੜੀ ਅਰੀਸਾ (5) ਅਤੇ ਮੁੰਡਾ ਬਦਰ (3) ਸੀ। ਅੱਜ ਜਦੋਂ ਉਹ ਸਵੇਰੇ ਘਰ ਆਇਆ ਤਾਂ ਵੇਖਿਆ ਕਿ ਅਸਮਾ ਦੀ ਲਾਸ਼ ਛੱਤ ਨਾਲ ਲਟਕੀ ਹੋਈ ਸੀ, ਜਦਕਿ ਤਿੰਨੇ ਬੱਚੇ ਘਰ 'ਚ ਹੀ ਮਰੇ ਪਏ ਸਨ। ਪੁਲਸ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦੇ ਹਾਲਾਤ ਵੇਖ ਕੇ ਇਹ ਲੱਗਦਾ ਸੀ ਕਿ ਅਸਮਾ ਨੇ ਆਪਣੇ ਤਿੰਨੋਂ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਕੇ ਖੁਦ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਹੈ। 

ਇਹ ਵੀ ਪੜ੍ਹੋਂ : ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਮਰੀਜ਼ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਪੁਲਸ ਨੇ ਜਾਂਚ 'ਚ ਪਾਇਆ ਕਿ 4 ਲੋਕ ਮਰੇ ਪਏ ਹਨ, ਉਨ੍ਹਾਂ ਦੀ ਮੌਤ ਤਿੰਨ-ਚਾਰ ਦਿਨ ਪਹਿਲਾਂ ਹੋਈ ਹੈ, ਜਿਸ 'ਤੇ ਸ਼ੱਕ ਦੇ ਆਧਾਰ 'ਤੇ ਬੈਂਕ ਮੈਨੇਜਰ ਅਬੀਦ ਅਲੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਹ ਜਲਦ ਟੁੱਟ ਗਿਆ। ਉਸ ਨੇ ਸਵੀਕਾਰ ਕੀਤਾ ਕਿ ਉਸ ਦੇ ਬੈਂਕ 'ਚ ਕੰਮ ਕਰਨ ਵਾਲੀ ਇਕ ਕੁੜੀ ਨਾਲ ਪ੍ਰੇਮ ਸਬੰਧ ਹਨ ਅਤੇ ਉਹ ਉਸ ਨਾਲ ਨਿਕਾਹ ਕਰਨਾ ਚਾਹੁੰਦਾ ਹੈ ਪਰ ਉਸ ਦੀ ਪਤਨੀ ਉਸ ਦੇ ਰਸਤੇ 'ਚ ਰੁਕਾਵਟ ਸੀ ਅਤੇ ਦੂਜੇ ਵਿਆਹ ਦੀ ਇਜਾਜ਼ਤ ਨਹੀਂ ਦੇ ਰਹੀ ਸੀ, ਜਿਸ ਕਾਰਣ ਉਸ ਨੇ ਆਪਣੀ ਪਤਨੀ ਦੀ ਗਲਾ ਦਬਾ ਕੇ ਹੱਤਿਆ ਕਰ ਕੇ ਉਸ ਦੀ ਲਾਸ਼ ਪੱਖੇ ਨਾਲ ਲਟਕਾ ਦਿੱਤਾ, ਜਦਕਿ ਬੱਚਿਆਂ ਨੂੰ ਦੁੱਧ 'ਚ ਜ਼ਹਿਰ ਮਿਲਾ ਕੇ ਹੱਤਿਆ ਕੀਤੀ। ਪੁਲਸ ਨੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।

ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ


author

Baljeet Kaur

Content Editor

Related News