''ਗੁੰਮਸ਼ੁਦਾ'' ਹੋਣ ਦੀ ਅਫ਼ਵਾਹ ਫੈਲਾ ਕੇ ਕਰ''ਤਾ ਪਤਨੀ ਦਾ ਕਤਲ ! ਅਮਰੀਕਾ ''ਚ ਪੰਜਾਬੀ ਬੰਦੇ ਨੇ ਕੀਤਾ ਵੱਡਾ ਕਾਂਡ
Saturday, Oct 17, 2026 - 03:14 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕੈਲੀਫ਼ੋਰਨੀਆ ਸੂਬੇ ਦੀ ਸੈਕਰਾਮੈਂਟੋ ਪੁਲਸ ਨੇ ਪੰਜਾਬੀ ਮੂਲ ਦੇ ਗੁਰਿੰਦਰ ਗਿੱਲ ਨੂੰ ਆਪਣੀ ਪਤਨੀ ਜੈਸਮੀਨ ਗਿੱਲ ਦੇ ਕਤਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਹੈ। ਜੈਸਮੀਨ ਦੀ ਸੜੀ ਹੋਈ ਲਾਸ਼ ਐਲ ਡੋਰਾਡੋ ਕਾਉਂਟੀ ਤੋਂ ਬਰਾਮਦ ਹੋਈ ਹੈ।
ਸੈਕਰਾਮੈਂਟੋ ਕਾਉਂਟੀ ਸ਼ੈਰਿਫ਼ ਆਫ਼ਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਜੈਸਮੀਨ ਨੂੰ ਆਖਰੀ ਵਾਰ 30 ਸਤੰਬਰ 2026 ਨੂੰ ਉਸ ਦੇ ਘਰ ਦੇਖਿਆ ਗਿਆ ਸੀ। ਉਸ ਦੇ ਰਿਸ਼ਤੇਦਾਰਾਂ ਨੇ 4 ਅਕਤੂਬਰ ਨੂੰ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ੁਰੂਆਤੀ ਜਾਂਚ ਦੌਰਾਨ ਗੁਰਿੰਦਰ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਦਾਅਵਾ ਕੀਤਾ ਕਿ ਜਦੋਂ ਜੈਸਮੀਨ ਘਰ ਦੇ ਬਾਹਰ ਮੇਲਬਾਕਸ ਚੈੱਕ ਕਰ ਰਹੀ ਸੀ ਤਾਂ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀ ਉਸ ਨੂੰ ਹਿਰਾਸਤ 'ਚ ਲੈ ਕੇ ਨਾਲ ਲੈ ਗਏ ਸੀ। ਪਰ ਜਦੋਂ ਅਧਿਕਾਰੀਆਂ ਨੇ ICE ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- Cold War ਦਾ ਰੂਪ ਧਾਰ ਗਈ ਮਿਡਲ ਈਸਟ ਦੀ ਜੰਗ ! ਹੁਣ ਅਦਨ ਦੇ ਏਅਰਪੋਰਟ 'ਤੇ ਹੋ ਗਿਆ ਮਿਜ਼ਾਈਲ ਹਮਲਾ
ਮਾਮਲੇ ਦੀ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪੁਲਸ ਨੇ ਦੇਖਿਆ ਕਿ ਗੁਰਿੰਦਰ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਇਸੇ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਗੁਰਿੰਦਰ ਤੇ ਉਸ ਦੀ ਪਤਨੀ ਜੈਸਮੀਨ ਵਿਚਾਲੇ ਤਲਾਕ ਅਤੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਅਦਾਲਤੀ ਕੇਸ ਚੱਲ ਰਹਾ ਸੀ। ਅਧਿਕਾਰੀਆਂ ਨੂੰ ਪਤਾ ਲੱਗਾ ਕਿ 1 ਅਕਤੂਬਰ ਨੂੰ ਐਲ ਡੋਰਾਡੋ ਕਾਉਂਟੀ ਤੋਂ ਇੱਕ ਸੜੀ ਹੋਈ ਲਾਸ਼ ਬਰਾਮਦ ਹੋਈ ਸੀ। ਜਦੋਂ ਇਸ ਲਾਸ਼ ਦੀ ਜਾਂਚ ਕੀਤੀ ਗਈ ਤਾਂ ਇਸ ਦੀ ਪਛਾਣ ਜੈਸਮੀਨ ਗਿੱਲ ਵਜੋਂ ਹੋਈ।
ਠੋਸ ਸਬੂਤਾਂ ਦੇ ਆਧਾਰ 'ਤੇ ਹੋਮੀਸਾਈਡ ਡਿਟੈਕਟਿਵਜ਼ ਨੇ ਅਰੈਸਟ ਵਾਰੰਟ ਹਾਸਲ ਕਰਕੇ 14 ਅਕਤੂਬਰ ਨੂੰ ਗੁਰਿੰਦਰ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨਾਲ ਸਬੰਧਤ ਦੋ ਘਰਾਂ ਦੀ ਤਲਾਸ਼ੀ ਵੀ ਲਈ ਗਈ ਹੈ। ਸ਼ੈਰਿਫ਼ ਆਫ਼ਿਸ ਅਨੁਸਾਰ ਗੁਰਿੰਦਰ ਨੂੰ ਸੈਕਰਾਮੈਂਟੋ ਕਾਉਂਟੀ ਮੇਨ ਜੇਲ੍ਹ 'ਚ ਰੱਖਿਆ ਗਿਆ ਹੈ ਅਤੇ ਉਸ ਨੂੰ ਜ਼ਮਾਨਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਫਿਲਹਾਲ ਇਸ ਮਾਮਲੇ 'ਚ ਦੋਸ਼ ਸਾਬਿਤ ਹੋਣ ਮਗਰੋਂ ਅਦਾਲਤ ਵੱਲੋਂ ਗੁਰਿੰਦਰ ਨੂੰ ਸਜ਼ਾ ਸੁਣਾਈ ਜਾਵੇਗੀ।
ਇਹ ਵੀ ਪੜ੍ਹੋ- ਮਿਡਲ ਈਸਟ ਵੱਲ ਜਾਣ ਵਾਲੇ ਦੇਣ ਧਿਆਨ ! ਏਅਰ ਇੰਡੀਆ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
