ਪੰਜਾਬ: ਗੱਡੀਆਂ ਦਾ ਵਜ਼ਨ ਕਰਵਾਉਣ 'ਤੇ ਚੱਲੀਆਂ ਦਰਜਨ ਤੋਂ ਵੱਧ ਗੋਲੀਆਂ, ਦਹਿਲਿਆ ਇਹ ਇਲਾਕਾ

Sunday, Oct 11, 2026 - 12:19 PM (IST)

ਪੰਜਾਬ: ਗੱਡੀਆਂ ਦਾ ਵਜ਼ਨ ਕਰਵਾਉਣ 'ਤੇ ਚੱਲੀਆਂ ਦਰਜਨ ਤੋਂ ਵੱਧ ਗੋਲੀਆਂ, ਦਹਿਲਿਆ ਇਹ ਇਲਾਕਾ

ਪੱਟੀ(ਸੋਢੀ)- ਪੱਟੀ ਇਲਾਕੇ ’ਚ ਦੇਰ ਸ਼ਾਮ ਕਰੀਬ 6 ਵਜੇ ਖੇਮਕਰਨ ਰੋਡ ’ਤੇ ਗੱਡੀਆਂ ਅਤੇ ਟਰੱਕਾਂ ਦਾ ਵਜ਼ਨ ਕਰਵਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਕਥਿਤ ਤੌਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਘਟਨਾ ਦੌਰਾਨ ਕਰੀਬ 15 ਤੋਂ 16 ਗੋਲੀਆਂ ਚੱਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਗੋਲੀਆਂ ਚੱਲਣ ਦੀਆਂ ਆਵਾਜ਼ਾਂ ਕਾਰਨ ਇਲਾਕੇ ’ਚ ਦਹਿਸ਼ਤ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ-ਪੰਜਾਬ ’ਚ ਬ੍ਰੈਸਟ ਕੈਂਸਰ ਦਾ ਕਹਿਰ! 100 'ਚੋਂ 60 ਔਰਤਾਂ ਪੀੜਤ, ਸਰੀਰ 'ਚ ਦਿਸਣ ਇਹ ਨਿਸ਼ਾਨ ਤਾਂ ਹੋ ਜਾਓ ਸਾਵਧਾਨ

ਜਾਣਕਾਰੀ ਅਨੁਸਾਰ ਖੇਮਕਰਨ ਰੋਡ ਪੱਟੀ ’ਤੇ ਟਰੱਕਾਂ ਦਾ ਵਜ਼ਨ ਕਰਵਾਉਣ ਲਈ ਲੱਗੇ ਕੰਡੇ ’ਤੇ ਪਹਿਲਾਂ ਵਜ਼ਨ ਕਰਵਾਉਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸ਼ਿੰਗਾਰਾ ਸਿੰਘ ਵਾਸੀ ਠੱਕਰਪੁਰਾ ਆਪਣੀ ਗੱਡੀ ਪਹਿਲਾਂ ਲੋਡ ਕਰਵਾ ਕੇ ਉਸ ਦਾ ਵਜ਼ਨ ਕਰਵਾਉਣਾ ਚਾਹੁੰਦਾ ਸੀ, ਜਦਕਿ ਦੂਜੀ ਧਿਰ  ਬਿੱਲਾ ਪਹਿਲਵਾਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਵਧ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ-ਹਨ੍ਹੇਰੀ ਨਾਲ ਸਵੇਰੇ-ਸਵੇਰੇ ਵਿਗੜਿਆ ਮੌਸਮ, ਜਾਣ ਲਓ 15 ਅਕਤੂਬਰ ਤੱਕ ਵੱਡੀ ਅਪਡੇਟ

ਇਸ ਦੌਰਾਨ ਕਥਿਤ ਤੌਰ ’ਤੇ ਸ਼ਿੰਗਾਰਾ ਸਿੰਘ ਵੱਲੋਂ ਦੂਜੀ ਧਿਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਗੋਲੀਆਂ ਚੱਲਣ ਕਾਰਨ ਆਪਣੀ ਜਾਨ ਬਚਾਉਣ ਲਈ ਬਿੱਲਾ ਪਹਿਲਵਾਨ ਵਾਸੀ ਬੜੀ ਮੰਡੀ ਪੱਟੀ ਨੇ ਮੁਲਜ਼ਮ ਸ਼ਿੰਗਾਰਾ ਸਿੰਘ ਵੱਲ ਇੱਟਾਂ ਅਤੇ ਪੱਥਰ ਸੁੱਟੇ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ-ਤਰਨਤਾਰਨ; ਇਟਲੀ ਭੇਜਣ ਦੇ ਨਾਂ 'ਤੇ ਅਰਮਾਨੀਆ ਭੇਜੀ ਕੁੜੀ ਦੀ ਮੌਤ, ਫਿਰ ਪਿਓ ਨੇ ਵੀ ਕਰ ਲਈ ਖੁਦਕੁਸ਼ੀ

ਇਸ ਸਬੰਧੀ ਥਾਣਾ ਸਿਟੀ ਪੱਟੀ ਦੇ ਮੁਖੀ ਵਿਪਿਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਸ਼ਿੰਗਾਰਾ ਸਿੰਘ ਵਾਸੀ ਠੱਕਰਪੁਰਾ ਅਤੇ ਉਸ ਦੇ 8 ਅਣਪਛਾਤੇ ਸਾਥੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News