ਜਲੰਧਰ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ ''ਚ ਸੁਪਰਡੈਂਟ ''ਤੇ ਡਿੱਗੀ ਗਾਜ! ਰੇਲਵੇ ਦੀ ਵੱਡੀ ਕਾਰਵਾਈ
Saturday, Oct 10, 2026 - 03:43 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਲੋਹੀਆਂ ਖ਼ਾਸ ਰੇਲਵੇ ਸਟੇਸ਼ਨ 'ਤੇ ਟਰੇਨ ਮੈਨੇਜਰ ਦੇ ਸਿਰ 'ਤੇ ਡੰਡਾ ਮਾਰਨ ਦੇ ਮਾਮਲੇ 'ਚ ਰੇਲਵੇ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਰੇਲਵੇ ਨੇ ਸਟੇਸ਼ਨ ਸੁਪਰਡੈਂਟ ਯਸ਼ਵੰਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਆਲ ਇੰਡੀਆ ਗਾਰਡ ਯੂਨੀਅਨ ਦੇ ਵਿਰੋਧ ਤੋਂ ਬਾਅਦ ਰੇਲਵੇ ਨੇ ਘਟਨਾ ਦੀ ਜਾਂਚ ਲਈ ਉੱਚ ਪੱਧਰ 'ਤੇ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ ਦਿੱਤੇ ਹੁਕਮ
ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਵੀਰਵਾਰ ਸਵੇਰੇ ਫਿਰੋਜ਼ਪੁਰ ਰੇਲ ਮੰਡਲ ਤੋਂ ਜੰਮੂ ਜਾ ਰਹੀ ਬੀ. ਟੀ. ਪੀ. ਐੱਨ. ਟਰੇਨ ਲੋਹੀਆਂ ਖ਼ਾਸ ਰੇਲਵੇ ਸਟੇਸ਼ਨ 'ਤੇ ਪਹੁੰਚੀ ਸੀ। ਟਰੇਨ ਨੂੰ ਅੱਗੇ ਰਵਾਨਾ ਕਰਨ ਸਬੰਧੀ ਕੰਟਰੋਲ ਰੂਮ ਜਾਂ ਸਟੇਸ਼ਨ ਮਾਸਟਰ ਵੱਲੋਂ ਕੋਈ ਸਪੱਸ਼ਟ ਸੁਨੇਹਾ ਨਹੀਂ ਮਿਲ ਰਿਹਾ ਸੀ। ਟਰੇਨ ਮੈਨੇਜਰ ਰਵੀ ਵਾਕੀ-ਟਾਕੀ ਰਾਹੀਂ ਲਗਾਤਾਰ ਸਟੇਸ਼ਨ ਸੁਪਰਡੈਂਟ ਤੋਂ ਦਿਸ਼ਾ-ਨਿਰਦੇਸ਼ ਮੰਗ ਰਹੇ ਸਨ ਪਰ ਦੂਜੇ ਪਾਸਿਓਂ ਕੋਈ ਜਵਾਬ ਨਹੀਂ ਮਿਲਿਆ ਸੀ। ਇਸ ਤੋਂ ਬਾਅਦ ਲੋਕੋ ਪਾਇਲਟ ਗਿਆਨ ਪ੍ਰਕਾਸ਼ ਨੇ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵੀ ਕੋਈ ਜਵਾਬ ਨਹੀਂ ਮਿਲਿਆ।

ਇਹ ਵੀ ਪੜ੍ਹੋ: ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ ਤਾਲਿਬਾਨੀ ਸਜ਼ਾ
ਡੰਡੇ ਨਾਲ ਕੀਤਾ ਸੀ ਹਮਲਾ
ਬਾਅਦ 'ਚ ਪੁਆਇੰਟਸਮੈਨ ਰਾਹੀਂ ਸਟੇਸ਼ਨ ਸੁਪਰਡੈਂਟ ਨੂੰ ਸੁਨੇਹਾ ਭੇਜਿਆ ਗਿਆ, ਜਿੱਥੋਂ ਪਤਾ ਲੱਗਾ ਕਿ ਪਹਿਲਾਂ ਕਿਸੇ ਦੂਜੀ ਟਰੇਨ ਨੂੰ ਲੰਘਾਇਆ ਜਾਵੇਗਾ। ਲਗਾਤਾਰ ਭਰਮ ਦੀ ਸਥਿਤੀ ਬਣੀ ਰਹਿਣ 'ਤੇ ਟਰੇਨ ਮੈਨੇਜਰ ਰਵੀ ਖੁਦ ਸਟੇਸ਼ਨ ਸੁਪਰਡੈਂਟ ਯਸ਼ਵੰਤ ਸਿੰਘ ਕੋਲ ਪਹੁੰਚੇ। ਜਦੋਂ ਟਰੇਨ ਮੈਨੇਜਰ ਨੇ ਨਿਮਰਤਾ ਨਾਲ ਟਰੇਨ ਰੋਕਣ ਦੀ ਅਧਿਕਾਰਤ ਜਾਣਕਾਰੀ ਮੰਗੀ ਤਾਂ ਸਟੇਸ਼ਨ ਸੁਪਰਡੈਂਟ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਟਰੇਨ ਮੈਨੇਜਰ 'ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਹਮਲਾ ਹੁੰਦੇ ਹੀ ਟਰੇਨ ਮੈਨੇਜਰ ਦੇ ਹੱਥੋਂ ਫੋਨ ਛੁੱਟ ਕੇ ਡਿੱਗ ਗਿਆ ਅਤੇ ਮੌਕੇ 'ਤੇ ਭਾਰੀ ਹੰਗਾਮਾ ਹੋ ਗਿਆ।
ਵੀਡੀਓ ਵਾਇਰਲ ਅਤੇ ਜੀ. ਆਰ. ਪੀ. ਦੀ ਕਾਰਵਾਈ
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸਰਕਾਰੀ ਰੇਲਵੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਬੰਧਤ ਪੱਖਾਂ ਦੇ ਬਿਆਨ ਦਰਜ ਕੀਤੇ। ਇਸ ਪੂਰੇ ਵਿਵਾਦ ਅਤੇ ਜਾਂਚ ਪ੍ਰਕਿਰਿਆ ਦੇ ਚਲਦਿਆਂ ਜੰਮੂ ਜਾਣ ਵਾਲੀ ਟਰੇਨ ਪੂਰਾ ਦਿਨ ਲੋਹੀਆਂ ਖਾਸ ਸਟੇਸ਼ਨ 'ਤੇ ਹੀ ਖੜ੍ਹੀ ਰਹੀ।
ਇਹ ਵੀ ਪੜ੍ਹੋ: ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ! ਕਾਰਾ ਜਾਣ ਹੋਵੋਗੇ ਹੈਰਾਨ
ਦੋ ਮੈਂਬਰੀ ਜਾਂਚ ਕਮੇਟੀ ਵੱਲੋਂ ਤਲਬ
ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਆਲ ਇੰਡੀਆ ਟਰੇਨ ਗਾਰਡ ਕੌਂਸਲ ਅਤੇ ਆਲ ਇੰਡੀਆ ਗਾਰਡ ਯੂਨੀਅਨ ਨੇ ਸਖ਼ਤ ਰੁਖ਼ ਅਪਣਾਇਆ। ਕਰਮਚਾਰੀਆਂ ਦੇ ਵਿਰੋਧ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਸੀਨੀਅਰ ਡੀ. ਓ. ਐੱਮ. ਹਰਮੀਤ ਸਿੰਘ ਅਤੇ ਟ੍ਰੈਫਿਕ ਇੰਸਪੈਕਟਰ ਨਿਤਿਨ ਬਬੂਟਾ ਦੀ ਜਾਂਚ ਕਮੇਟੀ ਗਠਿਤ ਕੀਤੀ। ਜਾਂਚ ਕਮੇਟੀ ਨੇ ਸ਼ੁੱਕਰਵਾਰ ਨੂੰ ਸਟੇਸ਼ਨ ਸੁਪਰਡੈਂਟ ਯਸ਼ਵੰਤ ਸਿੰਘ ਅਤੇ ਟਰੇਨ ਮੈਨੇਜਰ ਰਵੀ ਕੁਮਾਰ ਦੋਵਾਂ ਨੂੰ ਫਿਰੋਜ਼ਪੁਰ ਮੰਡਲ ਹੈੱਡਕੁਆਰਟਰ ਵਿਖੇ ਤਲਬ ਕਰਕੇ ਪੁੱਛਗਿੱਛ ਕੀਤੀ। ਸੁਪਰਡੈਂਟ ਦੀ ਮੁਅੱਤਲੀ ਤੋਂ ਬਾਅਦ ਹੁਣ ਜਾਂਚ ਕਮੇਟੀ ਮਾਮਲੇ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ, First Year ਦੀ ਸਟੂਡੈਂਟ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
