499ਵਾਂ ਟਰੱਕ ਵੰਡਣ ਆਈ ਵੀਰੇਂਦਰ ਸ਼ਰਮਾ ਯੋਗੀ ਤੇ ਸਾਥੀਆਂ ਦਾ ਕੀਤਾ ਸਵਾਗਤ

02/16/2019 3:44:35 AM

ਗੁਰਦਾਸਪੁਰ (ਬਿਊਰੋ)-ਪਦਮ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਬਾਰਡਰ ਖੇਤਰ ਦੇ ਲੋਕਾਂ ਨੂੰ ਵੰਡਣ ਲਈ ਭੇਜੇ ਗਏ 499ਵੇਂ ਟਰੱਕ ਨੂੰ ਵੰਡਣ ਲਈ ਵੀਰੇਂਦਰ ਸ਼ਰਮਾ ਯੋਗੀ ਦੀ ਅਗਵਾਈ ’ਚ ਆਈ ਟੀਮ, ਜਿਸ ’ਚ ਹਰਦਿਆਲ ਸਿੰਘ ਅਮਨ, ਸਲਿੰਦਰ ਸਿੰਘ ਕੰਡੀ, ਇੰਜੀਨੀਅਰ ਰਾਜੇਸ਼ ਭਗਤ, ਸੀਨੀਅਰ ਪੱਤਰਕਾਰ ਜੋਗਿੰਦਰ ਸੰਧੂ, ਸਮਾਜ ਸੇਵਿਕਾ ਡੋਲੀ ਹਾਂਡਾ, ਵਿਨੋਦ ਸ਼ਰਮਾ, ਫੋਟੋ ਜਰਨਲਿਸਟ ਜਸਪ੍ਰੀਤ ਨੇ ਪਠਾਨਕੋਟ ਦੇ ਪੁਰਾਣੀ ਸ਼ਾਹਪੁਰ ਰੋਡ ਸਥਿਤ ‘ਪੰਜਾਬ ਕੇਸਰੀ’ ਦਫਤਰ ਦਾ ਦੌਰਾ ਕੀਤਾ। ਬਾਰਡਰ ਦੇ ਨਾਲ ਲੱਗੀ ਤਾਰ ਦੇ ਨਾਲ ਲੱਗਦੇ ਪਿੰਡ ਜੈਤਪੁਰ ’ਚ ਜੋ ਜ਼ਿਲਾ ਪਠਾਨਕੇਾਟ ਦਾ ਹੱਸਾ ਹੈ, ’ਚ ਇਹ ਟਰੱਕ ਵੰਡਿਆ ਗਿਆ। ਪਠਾਨਕੋਟ ਦਫਤਰ ’ਚ ਉਨ੍ਹਾਂ ਦਾ ਸਵਾਗਤ ਸੰਜੀਵ ਸ਼ਾਰਦਾ ਬਿਊਰੋ ਚੀਫ, ਕੰਚਨ ਸ਼ਾਰਦਾ, ਸਮੀਰ ਸ਼ਾਰਦਾ, ਬਾਹਮਣ ਸਭਾ ਦੇ ਪ੍ਰਧਾਨ ਅਸ਼ਵਿਨੀ ਸ਼ਰਮਾ, ਰਮੇਸ਼ ਗੁਪਤਾ ਆਦਿ ਨੇ ਕੀਤਾ। ਯੋਗੀ ਵਰਿੰਦਰ ਸ਼ਰਮਾ ਤੇ ਸਾਥੀਆਂ ਨੇ ਪਠਾਨਕੋਟ ਨਾਲ ਸਬੰਧਤ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ। ਫੋਟੋਨਂ . 15ਪੀ . ਟੀ . ਦੇ . ਪੀ . 27

Related News