ਸਨਰਾਈਜ਼ਰਸ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਜੜਨ ਤੋਂ ਬਾਅਦ ਬੋਲੇ ਅਭਿਸ਼ੇਕ ਸ਼ਰਮਾ

03/28/2024 12:45:46 PM

ਹੈਦਰਾਬਾਦ— ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਕਿਹਾ ਹੈ ਕਿ ਮੁੰਬਈ ਖਿਲਾਫ  ਰਿਕਾਰਡ-ਤੋੜ ਬੱਲੇਬਾਜ਼ੀ ਪ੍ਰਦਰਸ਼ਨ ਦਾ ਕਾਰਨ ਟੀਮ ਪ੍ਰਬੰਧਨ ਦਾ ਖੁੱਲ੍ਹ ਕੇ ਖੇਡਣ ਦਾ ਸੰਦੇਸ਼ ਸੀ। ਸਨਰਾਈਜ਼ਰਜ਼ ਦੇ ਬੱਲੇਬਾਜ਼ਾਂ ਨੇ ਰਿਕਾਰਡਾਂ ਦੀ ਲੜੀ ਬਣਾਈ ਅਤੇ ਮੁੰਬਈ ਦੇ ਖਿਲਾਫ ਆਈਪੀਐੱਲ ਦਾ ਸਭ ਤੋਂ ਵੱਧ ਸਕੋਰ ਬਣਾਇਆ, ਤਿੰਨ ਵਿਕਟਾਂ 'ਤੇ 277 ਦੌੜਾਂ ਬਣਾਈਆਂ ਅਤੇ 31 ਦੌੜਾਂ ਨਾਲ ਜਿੱਤ ਦਰਜ ਕੀਤੀ।
ਟ੍ਰੈਵਿਸ ਹੈੱਡ ਨੇ 24 ਗੇਂਦਾਂ 'ਚ 62 ਦੌੜਾਂ ਅਤੇ ਸ਼ਰਮਾ ਨੇ 23 ਗੇਂਦਾਂ 'ਚ 63 ਦੌੜਾਂ ਬਣਾਈਆਂ ਜਦਕਿ ਹੇਨਰਿਕ ਕਲਾਸੇਨ ਨੇ 34 ਗੇਂਦਾਂ 'ਚ 80 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਪਹਿਲਾਂ ਆਈਪੀਐੱਲ ਦਾ ਸਭ ਤੋਂ ਵੱਧ ਸਕੋਰ ਪੰਜ ਵਿਕਟਾਂ ’ਤੇ 263 ਦੌੜਾਂ ਸੀ ਜੋ 2013 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਬਣਾਇਆ ਸੀ। ਸ਼ਰਮਾ ਨੇ ਕਿਹਾ, 'ਮੈਨੂੰ ਨਹੀਂ ਪਤਾ ਸੀ ਕਿ ਸਨਰਾਈਜ਼ਰਜ਼ ਲਈ ਇਹ ਸਭ ਤੋਂ ਤੇਜ਼ ਅਰਧ ਸੈਂਕੜਾ ਸੀ। ਮੈਂ ਸਿਰਫ਼ ਖੁੱਲ੍ਹ ਕੇ ਖੇਡਣਾ ਚਾਹੁੰਦਾ ਸੀ ਅਤੇ ਮੈਨੂੰ ਆਊਟ ਹੋਣ ਤੋਂ ਬਾਅਦ ਹੀ ਇਸ ਦਾ ਅਹਿਸਾਸ ਹੋਇਆ। ਮੈਨੂੰ ਇਸ ਦਾ ਬਹੁਤ ਆਨੰਦ ਆਇਆ।
ਉਨ੍ਹਾਂ ਨੇ ਕਿਹਾ, 'ਮੈਚ ਤੋਂ ਪਹਿਲਾਂ ਟੀਮ ਦੀ ਬੈਠਕ 'ਚ ਬੱਲੇਬਾਜ਼ਾਂ ਨੂੰ ਮੈਦਾਨ 'ਤੇ ਆਉਣ ਅਤੇ ਖੁੱਲ੍ਹ ਕੇ ਖੇਡਣ ਦਾ ਸਿੱਧਾ ਅਤੇ ਸਪੱਸ਼ਟ ਸੰਦੇਸ਼ ਸੀ। ਇਹ ਬਹੁਤ ਸਕਾਰਾਤਮਕ ਸੰਦੇਸ਼ ਸੀ ਜੋ ਕਪਤਾਨ ਅਤੇ ਕੋਚ ਤੋਂ ਆਇਆ ਸੀ। ਇਸ ਨਾਲ ਸਾਰੇ ਬੱਲੇਬਾਜ਼ਾਂ ਨੂੰ ਮਦਦ ਮਿਲੀ। ਟ੍ਰੈਵਿਸ ਅਤੇ ਸ਼ਰਮਾ ਨੇ ਸਿਰਫ਼ 22 ਗੇਂਦਾਂ ਵਿੱਚ 68 ਦੌੜਾਂ ਦੀ ਸਾਂਝੇਦਾਰੀ ਕੀਤੀ। ਉਨ੍ਹਾਂ ਨੇ ਕਿਹਾ, 'ਟ੍ਰੈਵਿਸ ਮੇਰੇ ਪਸੰਦੀਦਾ ਬੱਲੇਬਾਜ਼ਾਂ ਵਿੱਚੋਂ ਇੱਕ ਹੈ ਅਤੇ ਉਨ੍ਹਾਂ ਨਾਲ ਬੱਲੇਬਾਜ਼ੀ ਕਰਨਾ ਬਹੁਤ ਮਜ਼ੇਦਾਰ ਸੀ।'
ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਟਿਮ ਡੇਵਿਡ ਨੇ ਕਿਹਾ, 'ਇਹ ਬਹੁਤ ਰੋਮਾਂਚਕ ਮੈਚ ਸੀ। ਸਾਨੂੰ ਆਪਣੇ ਬੱਲੇਬਾਜ਼ਾਂ 'ਤੇ ਭਰੋਸਾ ਹੈ ਅਤੇ ਪਿਛਲੇ ਸਾਲ ਅਸੀਂ ਵੱਡੇ ਟੀਚੇ ਹਾਸਲ ਕੀਤੇ ਸਨ। ਸਾਡੇ ਬੱਲੇਬਾਜ਼ ਵੀ ਵਧੀਆ ਖੇਡੇ ਪਰ ਥੋੜ੍ਹੇ ਪਿੱਛੇ ਰਹਿ ਗਏ। ਜਿੱਤ ਦਾ ਪੂਰਾ ਸਿਹਰਾ ਸਨਰਾਈਜ਼ਰਜ਼ ਨੂੰ ਜਾਂਦਾ ਹੈ ਜਿਸ ਨੇ ਅੰਤ ਵਿੱਚ ਚੰਗੀ ਬੱਲੇਬਾਜ਼ੀ ਕੀਤੀ।


Aarti dhillon

Content Editor

Related News