ਟਰੱਕ ਨੇ ਆਟੋ ਰਿਕਸ਼ਾ ਨੂੰ ਮਾਰੀ ਟੱਕਰ, 6 ਯਾਤਰੀਆਂ ਦੀ ਮੌਤ
Tuesday, Apr 02, 2024 - 12:10 PM (IST)

ਚਿਤਰਕੂਟ (ਵਾਰਤਾ)- ਉੱਤਰ ਪ੍ਰਦੇਸ਼ 'ਚ ਚਿਤਰਕੂਟ ਜ਼ਿਲ੍ਹੇ ਦੇ ਕਰਵੀ ਖੇਤਰ 'ਚ ਮੰਗਲਵਾਰ ਸਵੇਰੇ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ ਆਟੋ ਰਿਕਸ਼ਾ ਸਵਾਰ 6 ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਬੁਲਾਰੇ ਨੇ ਦੱਸਿਆ ਕਿ ਸਵੇਰੇ ਕਰੀਬ 5.45 ਵਜੇ ਚਕਮਾਲੀ ਅਮਾਨਪੁਰ ਪਿੰਡ ਕੋਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਮਰਾਟ ਢਾਬੇ ਕੋਲ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਉਲਟ ਦਿਸ਼ਾ ਤੋਂ ਆ ਰਹੇ ਇਕ ਆਟੋ ਰਿਕਸ਼ਾ ਨਾਲ ਹੋ ਗਈ। ਇਸ ਹਾਦਸੇ 'ਚ ਆਟੋ ਰਿਕਸ਼ਾ ਦੇ ਪਰਖੱਚੇ ਉੱਡ ਗਏ ਅਤੇ ਰਿਕਸ਼ਾ ਸਵਾਰ ਸਾਰੇ 8 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਚਿਤਰਕੂਟ ਇਲਾਜ ਲਈ ਭੇਜਿਆ ਗਿਆ, ਜਿੱਥੇ ਡਾਕਟਰ ਵਲੋਂ 5 ਵਿਅਕਤੀਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦੋਂ ਕਿ ਇਕ ਪ੍ਰਯਾਗਰਾਜ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਅਨਿਰੁਧ (30), ਅਖਿਲੇਸ਼ (22), ਅਤਰ ਸਿੰਘ (50), ਧਰਮੇਂਦਰ ਸੋਨੀ (30) ਅਤੇ ਨਿਧੀ ਸੋਨੀ ਵਜੋਂ ਕੀਤੀ ਗਈ ਹੈ। ਅਨਿਰੁਧ, ਅਖਿਲੇਸ਼ ਅਤੇ ਧਰਮੇਂਦਰ ਕੰਨੌਜ ਜ਼ਿਲ੍ਹੇ ਦੇ ਵਾਸੀ ਹਨ, ਜਦੋਂ ਕਿ ਧਰਮੇਂਦਰ ਅਤੇ ਨਿਧੀ ਹਮੀਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਜ਼ਖ਼ਮੀਆਂ 'ਚ ਮਜਰੂਬ ਨਿਰਭੈ (20), ਸੂਰਜ ਪੁੱਤਰ (20) ਅਤੇ ਸੁਮਿਤ (14) ਨੂੰ ਇਲਾਜ ਲਈ ਪ੍ਰਯਾਗਰਾਜ ਰੈਫਰ ਕੀਤਾ ਗਿਆ ਹੈ, ਜਿਸ 'ਚ ਮਜਰੂਬ ਨਿਰਭੈ ਦੀ ਰਸਤੇ 'ਚ ਮੌਤ ਹੋ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e