ਵਿਰੋਧੀ ਟੀਮ ਦੇ ਮੁੱਖ ਗੇਂਦਬਾਜ਼ਾਂ ਨੂੰ ਧਿਆਨ ਵਿਚ ਰੱਖ ਕੇ ਤਿਆਰੀ ਕਰਨ ਦਾ ਫਾਇਦਾ ਮਿਲਿਆ : ਅਭਿਸ਼ੇਕ ਸ਼ਰਮਾ

Sunday, Apr 21, 2024 - 08:05 PM (IST)

ਵਿਰੋਧੀ ਟੀਮ ਦੇ ਮੁੱਖ ਗੇਂਦਬਾਜ਼ਾਂ ਨੂੰ ਧਿਆਨ ਵਿਚ ਰੱਖ ਕੇ ਤਿਆਰੀ ਕਰਨ ਦਾ ਫਾਇਦਾ ਮਿਲਿਆ : ਅਭਿਸ਼ੇਕ ਸ਼ਰਮਾ

ਨਵੀਂ ਦਿੱਲੀ, (ਭਾਸ਼ਾ)–ਦਿੱਲੀ ਕੈਪੀਟਲਸ ਵਿਰੁੱਧ 12 ਗੇਂਦਾਂ ’ਚ 46 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਸਨਰਾਈਜ਼ਰਜ਼ ਹੈਦਰਾਬਾਦ ਦੀ ਵੱਡੀ ਜਿੱਤ ਦੀ ਨੀਂਹ ਰੱਖਣ ਵਾਲੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਆਈ. ਪੀ. ਐੱਲ. ਵਿਚ ਵਿਰੋਧੀ ਟੀਮ ਦੇ ਮੁੱਖ ਗੇਂਦਬਾਜ਼ਾਂ ਨੂੰ ਧਿਆਨ ਵਿਚ ਰੱਖ ਕੇ ਤਿਆਰੀ ਕਰਨ ਦਾ ਉਸ ਨੂੰ ਕਾਫੀ ਫਾਇਦਾ ਮਿਲਿਆ ਹੈ।

ਅਭਿਸ਼ੇਕ ਨੇ ਸ਼ਨੀਵਾਰ ਨੂੰ ਇੱਥੇ ਟ੍ਰੈਵਿਸ ਹੈੱਡ (32 ਗੇਂਦਾਂ ’ਚ 89 ਦੌੜਾਂ) ਨਾਲ ਸਿਰਫ 38 ਗੇਂਦਾਂ ’ਚ 131 ਦੌੜਾਂ ਦੀ ਸਾਂਝੇਦਾਰੀ ਦੌਰਾਨ ਪਾਵਰਪਲੇਅ ’ਚ 125 ਦੌੜਾਂ ਬਣਾਉਣ ਦਾ ਰਿਕਾਰਡ ਵੀ ਕਾਇਮ ਕੀਤਾ। ਇਸ ਸ਼ਾਨਦਾਰ ਸ਼ੁਰੂਆਤ ਤੋਂ ਸਨਰਾਈਜ਼ਰਜ਼ ਨੇ 7 ਵਿਕਟਾਂ ’ਤੇ 266 ਦੌੜਾਂ ਬਣਾਉਣ ਤੋਂ ਬਾਅਦ ਦਿੱਲੀ ਦੀ ਪਾਰੀ ਨੂੰ 19.1 ਓਵਰਾਂ ਵਿਚ 199 ਦੌੜਾਂ ’ਤੇ ਸਮੇਟ ਕੇ 67 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ। ਉਸਨੇ ਆਪਣੀ ਪਾਰੀ ਵਿਚ 6 ਛੱਕੇ ਲਾਏ, ਜਿਸ ਵਿਚ 4 ਛੱਕੇ ਕੁਲਦੀਪ ਦੀ ਗੇਂਦ ’ਤੇ ਆਏ। ਉਸ ਨੇ ਕਿਹਾ ਕਿ ਕੁਲਦੀਪ ਦੀ ਗੇਂਦਬਾਜ਼ੀ ਦੀਆਂ ਵੀਡੀਓ ਦੇਖਣ ਨਾਲ ਉਸ ਨੂੰ ਕਾਫੀ ਫਾਇਦਾ ਹੋਇਆ।

ਅਭਿਸ਼ੇਕ ਨੇ ਕਿਹਾ,‘‘ਮੈਂ ਨਿੱਜੀ ਤੌਰ ’ਤੇ ਸਪਿਨਰਾਂ ਤੇ ਵਿਰੋਧੀ ਟੀਮ ਦੇ ਮੁੱਖ ਗੇਂਦਬਾਜ਼ਾਂ ਦੇ ਮੁਤਾਬਕ ਤਿਆਰੀ ਕਰਦਾ ਹਾਂ। ਇਸ ਸਾਲ ਵੀ ਮੈਂ ਕੁਲਦੀਪ ਵਿਰੁੱਧ ਖੇਡਣ ਦੀ ਤਿਆਰੀ ਕੀਤੀ ਸੀ ਕਿਉਂਕਿ ਉਹ ਉਸਦਾ ਮੁੱਖ ਗੇਂਦਬਾਜ਼ ਹੈ। ਮੈਂ ਉਸ ਦੀਆਂ ਵੀਡੀਓ ਦੇਖਦਾ ਹਾਂ। ਮੈਂ ਅਭਿਆਸ ਸੈਸ਼ਨ ਵਿਚ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਦੀ ਤਰ੍ਹਾਂ ਗੇਂਦ ਸੁੱਟਣ ਵਾਲੇ ਕਿਸੇ ਗੇਂਦਬਾਜ਼ ਵਿਰੁੱਧ ਅਭਿਆਸ ਕਰਨ ’ਤੇ ਧਿਆਨ ਦਿੰਦਾ ਹਾਂ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।’’


author

Tarsem Singh

Content Editor

Related News