ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ; ਭਿਆਨਕ ਸੜਕ ਹਾਦਸੇ ''ਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ

04/06/2024 2:18:58 PM

ਮੈਲਬੌਰਨ (ਮਨਦੀਪ ਸਿੰਘ ਸੈਣੀ )- ਆਸਟ੍ਰੇਲੀਆ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 2 ਪੰਜਾਬੀ ਟਰੱਕ ਡਰਾਈਵਰਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਲੰਘੇ ਵੀਰਵਾਰ ਨੂੰ ਯਾਦਵਿੰਦਰ ਸਿੰਘ ਭੱਟੀ (45) ਅਤੇ ਪੰਕਜ (25) ਐਡੀਲੇਡ ਤੋਂ ਪਰਥ ਟਰੱਕ 'ਤੇ ਜਾ ਰਹੇ ਸੀ। ਰਸਤੇ ਵਿੱਚ ਪੈਂਦੇ ਯਾਲਾਟਾ ਇਲਾਕੇ ਵਿੱਚ ਇੱਕ ਹੋਰ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਟਰੱਕ ਅੱਗ ਦੀਆਂ ਲਪਟਾਂ ਨਾਲ ਘਿਰ ਗਏ ਅਤੇ ਮੌਕੇ 'ਤੇ ਹੀ 3 ਜਣਿਆਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਅਮਰੀਕੀ ਪੁਲਸ ਨੇ ਬੱਸ 'ਚ ਕੁੜੀ ਨੂੰ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ 'ਚ ਭਾਰਤੀ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

ਯਾਦਵਿੰਦਰ ਸਿੰਘ ਮੈਲਬੌਰਨ ਦੇ ਵੁੱਡਲੀ ਇਲਾਕੇ ਦਾ ਰਹਿਣ ਵਾਲਾ ਸੀ ਤੇ ਉਸ ਦੀਆਂ 2 ਧੀਆਂ ਅਤੇ 1 ਪੁੱਤਰ ਹੈ। ਯਾਦਵਿੰਦਰ ਸਿੰਘ ਜ਼ਿਲ੍ਹਾ ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ਨਾਲ ਸੰਬੰਧਿਤ ਸੀ। ਉਥੇ ਹੀ ਇਸ ਹਾਦਸੇ ਵਿੱਚ ਮਾਰੇ ਗਏ ਦੂਜੇ ਡਰਾਈਵਰ ਦੀ ਪਛਾਣ ਪੰਕਜ ਵਜੋਂ ਹੋਈ ਹੈ ਅਤੇ ਉਹ ਮੈਲਬੌਰਨ ਦੇ ਟਾਰਨੇਟ ਇਲਾਕੇ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੂੰ ਆਸਟ੍ਰੇਲੀਆ ਆਏ ਹੋਏ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ ਅਤੇ ਕੁਝ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਇਸ ਹਾਦਸੇ ਵਿੱਚ ਮਾਰੇ ਗਏ ਤੀਜੇ ਡਰਾਈਵਰ ਦੀ ਪਛਾਣ ਸਲਿਮ ਮੁਗਰਾਈਡ ਵਜੋਂ ਹੋਈ ਹੈ। ਪੁਲਸ ਇਸ ਦਰਦਨਾਕ ਹਾਦਸੇ ਦੀ ਜਾਂਚ ਕਰ ਰਹੀ ਹੈ। ਇਸ ਅਚਨਚੇਤੀ ਵਾਪਰੇ  ਹਾਦਸੇ ਕਰਕੇ ਭਾਈਚਾਰੇ ਵਿੱਚ ਸੋਗ ਦਾ ਮਾਹੌਲ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਇਸ ਸੂਬੇ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਿਰਫ਼ 12,900 ਨੂੰ ਹੀ ਜਾਰੀ ਕਰੇਗਾ ਸਟੱਡੀ ਪਰਮਿਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


cherry

Content Editor

Related News