ਹਾਦਸੇ ''ਚ ਦਾਦਾ-ਦਾਦੀ ਤੇ ਪੋਤੇ ਦੀ ਮੌਤ

Tuesday, Oct 03, 2017 - 06:01 AM (IST)

ਹਾਦਸੇ ''ਚ ਦਾਦਾ-ਦਾਦੀ ਤੇ ਪੋਤੇ ਦੀ ਮੌਤ

ਰਈਆ, (ਦਿਨੇਸ਼, ਹਰਜੀਪ੍ਰੀਤ)- ਅੱਜ ਸਵੇਰੇ ਦਾਣਾ ਮੰਡੀ ਰਈਆ ਦੇ ਨਜ਼ਦੀਕ ਸਿਲੰਡਰਾਂ ਵਾਲੀ ਇਕ ਗੱਡੀ ਪਲਟਣ ਪਿੱਛੋਂ ਸਿਲੰਡਰਾਂ ਥੱਲੇ ਆਉਣ ਨਾਲ ਬਜ਼ੁਰਗ ਪਤੀ-ਪਤਨੀ ਅਤੇ  ਉਨ੍ਹਾਂ ਦੇ 4 ਸਾਲਾ ਮਸੂਮ ਪੋਤਰੇ ਦੀ ਮੌਕੇ 'ਤੇ ਹੀ ਮੌਤ ਗਈ । ਅੱਜ ਸਵੇਰੇ ਸਿਲੰਡਰਾਂ ਨਾਲ ਲੱਦੀ ਟਾਟਾ 709 ਗੱਡੀ, ਜੋ ਮੈਡੀਕਲ ਆਕਸੀਜਨ ਸਪਲਾਈ ਕਰਦੀ ਹੈ, ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਜਦ ਉਹ ਅਨਾਜ ਮੰਡੀ ਰਈਆ ਦੇ ਨਜ਼ਦੀਕ ਪੁੱਜੀ ਤਾਂ ਗੱਡੀ ਡਰਾਈਵਰ ਕੋਲੋਂ ਕੰਟਰੋਲ ਤੋਂ ਬਾਹਰ ਹੋ ਕੇ ਡਿਵਾਈਡਰ ਟੱਪ ਕੇ ਦੂਜੀ ਸਾਈਡ 'ਤੇ ਜਾ ਰਹੀ ਸਕੂਟਰੀ, ਜਿਸ 'ਤੇ ਪੰਜਾਬ ਐਗਰੋ ਅੰਮ੍ਰਿਤਸਰ ਵਿਖੇ ਇਲੈਕਟ੍ਰੀਸ਼ੀਅਨ ਵਜੋਂ ਨੌਕਰੀ ਕਰਦੇ ਭੁਪਿੰਦਰ ਸਿੰਘ (57), ਉਸ ਦੀ ਪਤਨੀ ਬਲਵਿੰਦਰ ਕੌਰ (55) ਅਤੇ ਨਰਸਰੀ ਕਲਾਸ ਵਿਚ ਪੜ੍ਹਦਾ 4 ਸਾਲਾ ਮਾਸੂਮ ਪੋਤਰਾ ਗੁਰਲਾਲ ਸਿੰਘ ਪੁੱਤਰ ਅਮਰਦੀਪ ਸਿੰਘ ਵਾਸੀ ਮੋੜ ਬਾਬਾ ਬਕਾਲਾ ਰਈਆ ਤੋਂ ਘਰ ਦਾ ਜ਼ਰੂਰੀ ਸਾਮਾਨ ਖਰੀਦ ਕੇ ਆਪਣੇ ਘਰ (ਮੋੜ ਬਾਬਾ ਬਕਾਲਾ) ਨੂੰ ਵਾਪਸ ਜਾ ਰਹੇ ਸਨ, ਉੱਪਰ ਪਲਟ ਗਈ ਤੇ ਸਿਲੰਡਰਾਂ ਦੇ ਥੱਲੇ ਆਉਣ ਕਰ ਕੇ ਘਟਨਾ ਸਥਾਨ 'ਤੇ ਹੀ ਤਿੰਨਾਂ ਦੀ ਮੌਤ ਹੋ ਗਈ । ਡਰਾਈਵਰ ਘਟਨਾ ਸਥਾਨ ਤੋਂ ਭੱਜਣ ਵਿਚ ਸਫਲ ਹੋ ਗਿਆ।


Related News