ਟਿੱਪਰ ਦੀ ਟੱਕਰ ਮਗਰੋਂ ਮੋਟਰਸਾਈਕਲ ਸਵਾਰਾਂ ''ਤੇ ਡਿੱਗਿਆ ਦਰੱਖਤ, ਪਿਓ ਦੀ ਮੌਤ ਤੇ ਮਾਂ-ਧੀ ਜ਼ਖਮੀ
Friday, Jul 11, 2025 - 06:40 PM (IST)

ਮਹਿਲ ਕਲਾਂ (ਹਮੀਦੀ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪਿੰਡ ਟੱਲੇਵਾਲ ਤੋਂ ਬੀਹਲਾ ਨੂੰ ਜਾਣ ਵਾਲੀ ਸੜਕ 'ਤੇ ਅੱਜ ਸਵੇਰੇ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਅਤੇ 14 ਸਾਲਾ ਲੜਕੀ ਗੰਭੀਰ ਜ਼ਖਮੀ ਹੋ ਗਈਆਂ।
ਪ੍ਰਾਪਤ ਜਾਣਕਾਰੀ ਮੁਤਾਬਕ, ਮਿੱਟੀ ਲੈ ਕੇ ਆ ਰਹੇ ਇੱਕ ਟਿੱਪਰ ਨੇ ਸੜਕ ਕਿਨਾਰੇ ਝੁਕੇ ਸਫੈਦੇ ਦੇ ਦਰੱਖਤ ਨਾਲ ਟੱਕਰ ਮਾਰੀ। ਟੱਕਰ ਨਾਲ ਦਰੱਖਤ ਜੜੋਂ ਸਮੇਤ ਟੁੱਟ ਕੇ ਸੜਕ 'ਤੇ ਡਿੱਗ ਗਿਆ। ਉਸ ਸਮੇਂ ਮੋਟਰਸਾਈਕਲ ਸਵਾਰ ਉਸੇ ਰਸਤੇ ਤੋਂ ਲੰਘ ਰਹੇ ਸਨ ਅਤੇ ਉਹ ਦਰੱਖਤ ਹੇਠਾਂ ਆ ਗਏ। ਹਾਦਸੇ 'ਚ ਬੀਹਲਾ ਵਾਸੀ ਬਹਾਦਰ ਖਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਲਕੀਸਾ (55) ਅਤੇ ਲਗਭਗ 14 ਸਾਲ ਦੀ ਲੜਕੀ ਸਹਿਨਾਜ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ। ਥਾਣਾ ਟੱਲੇਵਾਲ ਦੇ ਮੁਖੀ ਸ. ਨਿਰਮਲਜੀਤ ਸਿੰਘ ਤੇ ਪਿੰਡ ਵਾਸੀਆਂ ਵੱਲੋਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲੜਕੀ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਉਸ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ। ਹਾਦਸੇ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਰੁਕਾ ਮਿਲਣ 'ਤੇ ਦਰਜ ਕੀਤੇ ਜਾਣਗੇ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e