ਮੰਦਭਾਗੀ ਖ਼ਬਰ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਅਮਰੀਕਾ ''ਚ ਮੌਤ
Thursday, Jul 24, 2025 - 01:53 PM (IST)

ਭੁਲੱਥ (ਰਜਿੰਦਰ)- ਅਮਰੀਕਾ 'ਚ ਕਸਬਾ ਭੁਲੱਥ ਦੇ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਕੱਤਰ ਜਾਣਕਾਰੀ ਅਨੁਸਾਰ ਕਸਬਾ ਭੁਲੱਥ ਦਾ 27 ਸਾਲਾ ਨੌਜਵਾਨ ਸੁਖਜੀਤ ਸਿੰਘ (ਰੌਬੀ ਭਾਰਜ) ਸਪੁੱਤਰ ਇੰਦਰਜੀਤ ਸਿੰਘ ਭਾਰਜ ਕਰੀਬ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ASI 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਕੁਝ ਦਿਨ ਪਹਿਲਾਂ ਉਹ ਅਚਨਾਕ ਬੀਮਾਰ ਹੋ ਗਿਆ ਅਤੇ ਦਿਨੋਂ-ਦਿਨ ਉਸ ਦੀ ਹਾਲਤ ਗੰਭੀਰ ਹੁੰਦੀ ਗਈ ਅਤੇ ਬੀਤੇ ਦਿਨ ਉਕਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਅਤੇ ਸਹਾਰਾ ਸੀ ਅਤੇ ਇਕ ਭੈਣ ਦਾ ਲਾਡਲਾ ਭਰਾ ਸੀ। ਇਸ ਖ਼ਬਰ ਤੋਂ ਬਾਅਦ ਭਾਰਜ ਪਰਿਵਾਰ ਅਤੇ ਕਸਬਾ ਭੁਲੱਥ ਵਿਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ ਕੈਨੇਡਾ 'ਚ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e