ਅੰਤਿਮ ਸੰਸਕਾਰ ਤੋਂ ਪਰਤਦਿਆਂ ਹਾਈਵੇਅ ''ਤੇ ਵਾਪਰਿਆ ਵੱਡਾ ਹਾਦਸਾ, ਇਕ ਔਰਤ ਦੀ ਮੌਤ
Friday, Jul 18, 2025 - 02:34 PM (IST)

ਮਲਸੀਆਂ(ਅਰਸ਼ਦੀਪ)- ਸਥਾਨਕ ਨਕੋਦਰ ਰੋਡ ਨੈਸ਼ਨਲ ਹਾਈਵੇਅ ’ਤੇ ਤੇਜ਼ ਰਫ਼ਤਾਰ ਫਾਰਚਿਊਨਰ ਗੱਡੀ ਵੱਲੋਂ ਛੋਟੇ ਹਾਥੀ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਛੋਟੇ ਹਾਥੀ ’ਚ ਸਵਾਰ ਇਕ ਔਰਤ ਦੀ ਮੌਕੇ ’ਤੇ ਮੌਤ ਅਤੇ 9 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੇ ਦਿਨ ਦੁਪਹਿਰ ਕਰੀਬ 3 ਵਜੇ ਪਿੰਡ ਰਾਈਵਾਲ ਦੋਨਾ ਦੇ 20 ਦੇ ਕਰੀਬ ਵਿਅਕਤੀ ਛੋਟੇ ਹਾਥੀ ’ਚ ਸਵਾਰ ਹੋ ਕੇ ਪਿੰਡ ਭੋਡੀਪੁਰ ’ਚ ਇਕ ਅੰਤਿਮ ਸੰਸਕਾਰ ਤੋਂ ਵਾਪਸ ਆਪਣੇ ਪਿੰਡ ਰਾਈਵਾਲ ਦੋਨਾ ਆ ਰਹੇ ਸਨ, ਜਿਸ ਨੂੰ ਜਤਿੰਦਰ ਕੁਮਾਰ ਪੁੱਤਰ ਸਾਧੂ ਰਾਮ ਵਾਸੀ ਪਿੰਡ ਰਾਈਵਾਲ ਦੋਨਾ ਚਲਾ ਰਿਹਾ ਸੀ। ਜਦ ਇਹ ਸਥਾਨਕ ਨੈਸ਼ਨਲ ਹਾਈਵੇਅ ’ਤੇ ਸਟਾਰ ਕਾਰ ਬਾਜ਼ਾਰ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਨਕੋਦਰ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਚਿੱਟੇ ਰੰਗ ਦੀ ਫਾਰਚਿਊਨਰ ਗੱਡੀ ਨੇ ਛੋਟੇ ਹਾਥੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਅਤੇ ਫਾਰਚਿਊਨਰ ਗੱਡੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ ਆਦਮਪੁਰ 'ਚ ਗੈਸ ਹੋਈ ਲੀਕ, ਸਕੂਲ ਕੀਤੇ ਗਏ ਬੰਦ, ਬਿਜਲੀ ਸਪਲਾਈ ਵੀ ਠੱਪ
ਇਸ ਵਾਪਰੇ ਸੜਕ ਹਾਦਸੇ ’ਚ ਛੋਟੇ ਸਾਥੀ ’ਚ ਸਵਾਰ ਰਾਜਵਿੰਦਰ ਕੌਰ ਪਤਨੀ ਰੇਸ਼ਮ ਸਿੰਘ (50) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਿੰਦੋ ਪਤਨੀ ਚਰਨ, ਪਰਮਜੀਤ ਕੌਰ ਪਤਨੀ ਬਲਦੇਵ ਸਿੰਘ, ਭਜਨ ਕੌਰ ਪਤਨੀ ਮਲਕੀਤ ਸਿੰਘ, ਰੂਪ ਲਾਲ ਪੁੱਤਰ ਚਰਨ ਸਿੰਘ, ਰਾਜਵਿੰਦਰ ਕੌਰ ਪਤਨੀ ਰੇਸ਼ਮ ਸਿੰਘ, ਰਵੀ ਪੁੱਤਰ ਕੇਵਲ ਸਿੰਘ, ਬਲਵੀਰ ਕੌਰ ਪਤਨੀ ਕੁਲਵੀਰ ਸਿੰਘ, ਭਜਨੋ ਪਤਨੀ ਦਰਸ਼ਨ ਸਿੰਘ, ਜਗੀਰੋ ਪਤਨੀ ਪਿਆਰਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ ਵੱਲ ਵਾਪਸ ਮੁੜਨ ਲੱਗੀ ਹੈ ਭਾਜਪਾ
ਹਾਦਸੇ ਦਾ ਪਤਾ ਲੱਗਣ ’ਤੇ ਸੜਕ ਸੁਰੱਖਿਆ ਫੋਰਸ ਦੇ ਕਾਂਸਟੇਬਲ ਮਨਪ੍ਰੀਤ ਸਿੰਘ ਤੇ ਕਾਂਸਟੇਬਲ ਗੁਰਦੀਪ ਸਿੰਘ ਨੇ ਸਰਕਾਰੀ ਹਸਪਤਾਲ ਵਿਖੇ ਪਹੁੰਚ ਕੇ ਜ਼ਖਮੀਆਂ ਤੋਂ ਹਾਦਸੇ ਬਾਰੇ ਜਾਣਕਾਰੀ ਹਾਸਿਲ ਕੀਤੀ। ਛੋਟੇ ਹਾਥੀ ਦੇ ਡਰਾਈਵਰ ਵੱਲੋਂ ਸਾਰੇ ਜ਼ਖਮੀਆਂ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾ. ਵੱਲੋਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਨਕੋਦਰ ਦੇ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ED ਦਾ ਵੱਡਾ ਐਕਸ਼ਨ, ਚੰਡੀਗੜ੍ਹ, ਲੁਧਿਆਣਾ ਤੇ ਬਰਨਾਲਾ 'ਚ ਕਰ 'ਤੀ ਰੇਡ, ਜਾਣੋ ਕਿਉਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e