ਯਾਤਰੀਆਂ ਲਈ ਖ਼ੁਸ਼ਖ਼ਬਰੀ! ਮਹੀਨੇ ਤੋਂ ਵੱਧ ਸਮੇਂ ਬਾਅਦ ਮੁੜ ਚੱਲਣਗੀਆਂ ਮਹੱਤਵਪੂਰਨ ਰੇਲ ਗੱਡੀਆਂ

Tuesday, May 21, 2024 - 06:06 AM (IST)

ਯਾਤਰੀਆਂ ਲਈ ਖ਼ੁਸ਼ਖ਼ਬਰੀ! ਮਹੀਨੇ ਤੋਂ ਵੱਧ ਸਮੇਂ ਬਾਅਦ ਮੁੜ ਚੱਲਣਗੀਆਂ ਮਹੱਤਵਪੂਰਨ ਰੇਲ ਗੱਡੀਆਂ

ਜਲੰਧਰ (ਪੁਨੀਤ)– ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਪੰਜਾਬ ਦੀਆਂ ਮਹੱਤਵਪੂਰਨ ਟਰੇਨਾਂ ਨੂੰ 33-34 ਦਿਨਾਂ ਤੋਂ ਲਗਾਤਾਰ ਰੱਦ ਕੀਤਾ ਜਾ ਰਿਹਾ ਸੀ। ਹੁਣ ਰੇਲਵੇ ਵਲੋਂ ਟਰੇਨਾਂ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਸ ਕਾਰਨ ਪੰਜਾਬ ਵਾਸੀਆਂ ਦੀ ਅਹਿਮ ਸ਼ਾਨ-ਏ-ਪੰਜਾਬ ਟਰੇਨ 35 ਦਿਨਾਂ ਬਾਅਦ ਟਰੈਕ ’ਤੇ ਦੌੜਦੀ ਨਜ਼ਰ ਆਵੇਗੀ। ਇਸੇ ਤਰ੍ਹਾਂ ਨਾਲ ਜਲੰਧਰ ਤੋਂ ਚੱਲ ਕੇ ਨਵੀਂ ਦਿੱਲੀ ਜਾਣ ਵਾਲੀਆਂ ਜਲੰਧਰ ਨਾਲ ਸਬੰਧਤ ਮਹੱਤਵਪੂਰਨ ਟਰੇਨਾਂ ਵੀ ਅੱਜ ਤੋਂ ਆਪਣੀ ਸਰਵਿਸ ਦੇਣ ਲੱਗਣਗੀਆਂ।

ਇਹ ਖ਼ਬਰ ਵੀ ਪੜ੍ਹੋ : 34 ਦਿਨਾਂ ਬਾਅਦ ਕਿਸਾਨਾਂ ਨੇ ਮੁਲਤਵੀ ਕੀਤਾ ਸ਼ੰਭੂ ਰੇਲਵੇ ਟਰੈਕ ’ਤੇ ਲੱਗਾ ਮੋਰਚਾ, ਵਪਾਰੀ ਵਰਗ ਨੂੰ ਮਿਲੀ ਵੱਡੀ ਰਾਹਤ

ਕਿਸਾਨਾਂ ਦੇ ਧਰਨੇ ਤੋਂ ਬਾਅਦ ਰੇਲਵੇ ਵਲੋਂ 18 ਅਪ੍ਰੈਲ ਨੂੰ 70 ਟਰੇਨਾਂ ਨੂੰ ਰੱਦ ਕੀਤਾ ਗਿਆ ਸੀ, ਜਦਕਿ ਕੁਝ ਦਿਨਾਂ ਬਾਅਦ ਟਰੇਨਾਂ ਦੀ ਆਵਾਜਾਈ ਨੂੰ ਵਧਾਇਆ ਗਿਆ ਸੀ। ਿਵਭਾਗ ਵਲੋਂ ਟਰੇਨਾਂ ਦੀ ਆਵਾਜਾਈ ਵਧਾਉਣ ਦੇ ਸਿਲਸਿਲੇ ’ਚ ਯਾਤਰੀਆਂ ਵਲੋਂ ਸ਼ਾਨ-ਏ-ਪੰਜਾਬ ਵਰਗੀਆਂ ਟਰੇਨਾਂ ਨੂੰ ਚਲਾਉਣ ਦੀ ਮੰਗ ਉਠਾਈ ਜਾ ਰਹੀ ਸੀ।

ਹੁਣ ਕਿਉਂਕਿ ਟਰੇਨਾਂ ਚੱਲਣ ਲੱਗੀਆਂ ਹਨ, ਜਿਸ ਕਾਰਨ ਰੇਲਵੇ ਵਲੋਂ ਟਰੇਨ ਨੰਬਰ 12497-12498 (ਦਿੱਲੀ-ਅੰਮ੍ਰਿਤਸਰ ਸ਼ਾਨ-ਏ-ਪੰਜਾਬ), 14033-14034 (ਪੁਰਾਣੀ ਦਿੱਲੀ-ਕਟੜਾ), 04689 (ਅੰਬਾਲਾ ਕੈਂਟ-ਜਲੰਧਰ ਸਿਟੀ), 12241 (ਅੰਮ੍ਰਿਤਸਰ-ਚੰਡੀਗੜ੍ਹ), 12459-12460 (ਨਵੀਂ ਦਿੱਲੀ-ਅੰਮ੍ਰਿਤਸਰ), 12053-12054 (ਅੰਮ੍ਰਿਤਸਰ-ਹਰਿਦੁਆਰ), 14681-14682 (ਨਵੀਂ ਦਿੱਲੀ-ਜਲੰਧਰ ਸਿਟੀ), 22429-22430 (ਪੁਰਾਣੀ ਦਿੱਲੀ-ਪਠਾਨਕੋਟ) ਆਦਿ ਟਰੇਨਾਂ ਆਪਣੇ ਨਿਰਧਾਰਿਤ ਰੂਟਾਂ ਜ਼ਰੀਏ ਚਲਾਉਣ ਦੇ ਹੁਕਮ ਦਿੱਤੇ ਗਏ ਹਨ। ਉਕਤ ਟਰੇਨਾਂ ਪਿਛਲੇ 33 ਦਿਨਾਂ ਤੋਂ ਰੱਦ ਕੀਤੀਆਂ ਜਾ ਰਹੀਆਂ ਸਨ।

PunjabKesari

ਇਸੇ ਤਰ੍ਹਾਂ ਨਾਲ 14507-14508 (ਫਾਜ਼ਿਲਕਾ-ਦਿੱਲੀ) ਸਮੇਤ ਕਈ ਵਾਰ ਸ਼ਾਰਟ ਟਰਮੀਨੇਟ ਕੀਤੀਆਂ ਜਾਣ ਵਾਲੀਆਂ 14661-14662 (ਬਾੜਮੇਰ-ਜੰਮੂਤਵੀ), 14887-14888 (ਰਿਸ਼ੀਕੇਸ਼-ਬਾੜਮੇਰ), 15211-15212 (ਦਰਭੰਗਾ-ਅੰਮ੍ਰਿਤਸਰ) ਵਰਗੀਆਂ ਟਰੇਨਾਂ ਰੈਗੂਲਰ ਆਪਣੀਆਂ ਸੇਵਾਵਾਂ ਦੇਣਗੀਆਂ। ਇਸ ਕਾਰਨ ਹੁਣ ਯਾਤਰੀਆਂ ਦੀ ਸਟੇਸ਼ਨ ’ਤੇ ਭੀੜ ਵਧੇਗੀ।

ਦੂਜੇ ਪਾਸੇ ਟਰੇਨਾਂ ਚੱਲਣ ਦੀ ਖ਼ਬਰ ਤੋਂ ਬਾਅਦ ਟਿਕਟ ਬੁਕਿੰਗ ਕਾਊਂਟਰਾਂ ’ਤੇ ਭਾਰੀ ਭੀੜ ਜੁੜ ਗਈ। ਸਮਝ ’ਚ ਨਹੀਂ ਆ ਰਿਹਾ ਸੀ ਕਿ ਇਕਦਮ ਇੰਨੇ ਲੋਕ ਕਿਥੋਂ ਪਹੁੰਚ ਗਏ। ਹਾਲਾਤ ਇਹ ਸਨ ਕਿ ਲਾਈਨ ਲਗਾਤਾਰ ਵਧਦੀ ਹੀ ਜਾ ਰਹੀ ਸੀ ਤੇ ਲੋਕ ਕਿਸੇ ਵੀ ਤਰ੍ਹਾਂ ਆਪਣੀ ਮੰਜ਼ਿਲ ਦੀ ਟਿਕਟ ਬੁੱਕ ਕਰਵਾਉਣ ਲਈ ਜੱਦੋ-ਜਹਿਦ ਕਰ ਰਹੇ ਸਨ।

PunjabKesari

ਦੁਪਹਿਰੇ ਜਾਰੀ ਸ਼ੈਡਿਊਲ ਸ਼ਾਮੀਂ ਹੋਇਆ ਰੱਦ
ਰੇਲਵੇ ਵਲੋਂ ਟਰੇਨਾਂ ਨੂੰ ਰੱਦ ਕਰਨ ਦੇ ਸਿਲਸਿਲੇ ’ਚ ਅੱਜ ਦੁਪਹਿਰ 1.30 ਵਜੇ ਦੇ ਲਗਭਗ ਨਵਾਂ ਸ਼ੈਡਿਊਲ ਜਾਰੀ ਕੀਤਾ ਗਿਆ, ਜਿਸ ਦੇ ਮੁਤਾਬਕ 46 ਟਰੇਨਾਂ ਨੂੰ 3-4 ਦਿਨਾਂ ਲਈ ਰੱਦ ਕੀਤਾ ਗਿਆ ਸੀ। ਇਨ੍ਹਾਂ ’ਚ ਜਲੰਧਰ ਸਿਟੀ ਤੇ ਕੈਂਟ ਰੇਲਵੇ ਸਟੇਸ਼ਨਾਂ ਨਾਲ ਸਬੰਧਤ ਕਈ ਮਹੱਤਵਪੂਰਨ ਟਰੇਨਾਂ ਸ਼ਾਮਲ ਸਨ। ਕਿਸਾਨਾਂ ਵਲੋਂ ਧਰਨਾ ਹਟਾਉਣ ਦੇ ਐਲਾਨ ਤੋਂ ਬਾਅਦ ਰੇਲਵੇ ਵਲੋਂ 7 ਵਜੇ ਦੇ ਲਗਭਗ ਨਵਾਂ ਮੈਸੇਜ ਜਾਰੀ ਕੀਤਾ ਗਿਆ। ਇਸ ਦੇ ਮੁਤਾਬਕ ਦੁਪਹਿਰੇ ਜਾਰੀ ਕੀਤਾ ਸ਼ੈਡਿਊਲ ਸ਼ਾਮ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News