ਕਾਮਾ ਹੀ ਮਾਲਕਾਂ ਨਾਲ ਪਾ ਗਿਆ ਗੇਮ, ਵੇਚਣ ਦੇ ਬਹਾਨੇ ਲੈ ਗਿਆ ਸੋਨੇ-ਹੀਰੇ ਦੀਆਂ ਮੁੰਦੀਆਂ, ਫਿਰ ਜੋ ਹੋਇਆ...

Saturday, Nov 23, 2024 - 11:40 PM (IST)

ਕਾਮਾ ਹੀ ਮਾਲਕਾਂ ਨਾਲ ਪਾ ਗਿਆ ਗੇਮ, ਵੇਚਣ ਦੇ ਬਹਾਨੇ ਲੈ ਗਿਆ ਸੋਨੇ-ਹੀਰੇ ਦੀਆਂ ਮੁੰਦੀਆਂ, ਫਿਰ ਜੋ ਹੋਇਆ...

ਲੁਧਿਆਣਾ, (ਗਣੇਸ਼)- ਸਮਿਟਰੀ ਰੋਡ 'ਤੇ ਗਹਿਣਿਆਂ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਲੜਕੇ ਨੇ ਆਪਣੇ ਹੀ ਮਾਲਕ ਦੀਆਂ 12 ਹੀਰੇ ਦੀਆਂ ਅੰਗੂਠੀਆਂ ਚੋਰੀ ਕਰ ਲਈਆਂ ਜਿਸ ਸਬੰਧੀ ਦੁਕਾਨ ਦੇ ਮਾਲਿਕ ਨੇ ਥਾਣਾ ਡਿਵੀਜ਼ਨ ਨੰਬਰ 8 ਵਿੱਚ ਸ਼ਿਕਾਇਤ ਦਰਜ ਕਰਾਈ। 

ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਉਸ ਕੋਲ ਕੰਮ ਕਰਨ ਵਾਲੇ ਇਕ ਵਰਕਰ ਨੇ ਵਿਸ਼ਵਾਸ ਬਣਾ ਕੇ ਉਸ ਕੋਲੋ ਬਿੱਲ ਬੁੱਕ ਅਤੇ ਸੋਨੇ ਦੀਆਂ ਅੰਗੂਠੀਆਂ ਲਈਆਂ ਅਤੇ ਕਿਹਾ ਕਿ ਉਹ ਜਲੰਧਰ ਮਾਰਕੀਟ ਵਿੱਚ ਸੇਲ ਕਰਨ ਚੱਲਿਆ ਹੈ। ਉਸ ਤੋਂ ਬਾਅਦ ਉਸਨੇ ਆਪਣਾ ਮੋਬਾਇਲ ਬੰਦ ਕਰ ਲਿਆ। ਜਦੋਂ ਜਲੰਧਰ ਦੁਕਾਨਦਾਰ ਤੋਂ ਪੁੱਛਿਆ ਗਿਆ ਕਿ ਉਹਨਾਂ ਕੋਲ ਉਸਦਾ ਕੋਈ ਵਰਕਰ ਸੋਨੇ ਦੀਆਂ ਅੰਗੂਠੀਆਂ ਸੇਲ ਕਰ ਕੇ ਗਿਆ ਹੈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਕਿਸੇ ਨੇ ਕੋਈ ਸਮਾਂਨ ਨਹੀਂ ਸੇਲ ਕੀਤਾ।

ਜਿਸ ਤੇ ਉਹਨਾਂ ਨੂੰ ਸ਼ੱਕ ਹੋਇਆ ਕਿ ਉਹਨਾਂ ਦਾ ਸਮਾਨ ਚੋਰੀ ਹੋ ਗਿਆ ਹੈ ਜਿਸ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਐੱਸ. ਐੱਚ. ਓ. ਬਲਵਿੰਦਰ ਕੌਰ ਨੇ ਦਸਿਆ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਗ੍ਰਿਫਤਾਰੀ ਦੀ ਗੱਲ ਆਖੀ ਜਾ ਰਹੀ ਹੈ।


author

Rakesh

Content Editor

Related News