ਲੁਧਿਆਣਾ: ਪਾਣੀ ਪੀਣ ਬਹਾਨੇ ਘਰ ਵੜੇ ਗੁਆਂਢੀ ਨੇ 14 ਸਾਲਾ ਬੱਚੀ ਨਾਲ ਕੀਤੀ ਛੇੜਛਾੜ

Saturday, Feb 07, 2026 - 07:06 PM (IST)

ਲੁਧਿਆਣਾ: ਪਾਣੀ ਪੀਣ ਬਹਾਨੇ ਘਰ ਵੜੇ ਗੁਆਂਢੀ ਨੇ 14 ਸਾਲਾ ਬੱਚੀ ਨਾਲ ਕੀਤੀ ਛੇੜਛਾੜ

ਲੁਧਿਆਣਾ (ਰਾਜ): ਇਕ ਗੁਆਂਢੀ ਨੇ ਨਾਬਾਲਗ ਬੱਚੀ ਦੀ ਮਜਬੂਰੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਬੱਚੀ ਨਾਲ ਛੇੜਛਾੜ ਕੀਤੀ। ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਮੁਲਜ਼ਮ ਵਰਿੰਦਰ ਕੁਮਾਰ ਉਰਫ ਵਿੱਕੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੀੜਤਾ ਦੀ ਮਾਂ ਨੇ ਪੁਲਸ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ 14 ਸਾਲਾ ਬੇਟੀ ਘਰ ਵਿਚ ਇਕੱਲੀ ਸੀ। ਉਦੋਂ ਹੀ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲਾ ਡਰਾਈਵਰ ਵਰਿੰਦਰ ਕੁਮਾਰ ਉਰਫ ਵਿੱਕੀ ਉਨ੍ਹਾਂ ਦੇ ਘਰ ਆਇਆ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਪੀਣ ਲਈ ਪਾਣੀ ਮੰਗਿਆ। ਜਦੋਂ ਬੇਟੀ ਨੇ ਉਸ ਨੂੰ ਦੱਸਿਆ ਕਿ ਘਰ ਵਿਚ ਕੋਈ ਨਹੀਂ ਹੈ, ਤਾਂ ਮੁਲਜ਼ਮ ਗੱਲਾਂ-ਗੱਲਾਂ ਵਿਚ ਜ਼ਬਰਦਸਤੀ ਘਰ ਦੇ ਅੰਦਰ ਦਾਖ਼ਲ ਹੋ ਗਿਆ। ਮੁਲਜ਼ਮ ਵਿੱਕੀ ਨੇ ਘਰ ਦੇ ਅੰਦਰ ਆਉਂਦੇ ਹੀ ਆਪਣੀ ਨੀਚਤਾ ਦਿਖਾਈ ਅਤੇ ਪੀੜਤਾ ਨੂੰ ਗਲਤ ਤਰੀਕੇ ਨਾਲ ਛੂਹਣਾ ਸ਼ੁਰੂ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਜ਼ਬਰਦਸਤੀ ਬੈੱਡ 'ਤੇ ਬਿਠਾ ਦਿੱਤਾ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਬੇਟੀ ਨੇ ਜਦੋਂ ਹਿੰਮਤ ਦਿਖਾਈ ਅਤੇ ਰੌਲਾ ਪਾਉਣਾ ਸ਼ੁਰੂ ਕੀਤਾ, ਤਾਂ ਮੁਲਜ਼ਮ ਘਬਰਾ ਗਿਆ। ਫੜੇ ਜਾਣ ਦੇ ਡਰੋਂ ਮੁਲਜ਼ਮ ਵਿੱਕੀ ਮੌਕੇ ਤੋਂ ਫਰਾਰ ਹੋ ਗਿਆ।


author

Anmol Tagra

Content Editor

Related News