ਵਿਆਹ ਤੋਂ 7 ਦਿਨ ਬਾਅਦ ਮਿਲੀ ਧੀ ਦੀ ਮੌਤ ਦੀ ਖ਼ਬਰ, ਲਾਡਲੀ ਧੀ ਨੂੰ ਮ੍ਰਿਤਕ ਦੇਖ ਉੱਡੇ ਪਰਿਵਾਰ ਦੇ ਹੋਸ਼

Wednesday, Oct 05, 2022 - 01:27 PM (IST)

ਵਿਆਹ ਤੋਂ 7 ਦਿਨ ਬਾਅਦ ਮਿਲੀ ਧੀ ਦੀ ਮੌਤ ਦੀ ਖ਼ਬਰ, ਲਾਡਲੀ ਧੀ ਨੂੰ ਮ੍ਰਿਤਕ ਦੇਖ ਉੱਡੇ ਪਰਿਵਾਰ ਦੇ ਹੋਸ਼

ਪਟਿਆਲਾ : ਪਟਿਆਲਾ ਦੇ ਐੱਚ. ਆਰ. ਇਨਕਲੇਵ ਸ਼ੀਸ਼ ਮਹਿਲ ਕਾਲੋਨੀ 'ਚ ਸੋਮਵਾਰ ਨੂੰ ਇਕ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਨਵੀਰ ਕੌਰ (29) ਦਾ ਵਿਆਹ 7 ਦਿਨ ਪਹਿਲਾਂ ਬੀਤੇ ਮੰਗਲਵਾਰ ਨੂੰ ਪਟਿਆਲਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨਾਲ ਹੋਇਆ ਸੀ। ਸ਼ੱਕੀ ਹਾਲਾਤ 'ਚ ਹੋਈ ਮੌਤ ਨੂੰ ਲੈ ਕੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਸੁਹਰਾ ਪਰਿਵਾਰ 'ਤੇ ਸ਼ੱਕ ਜ਼ਾਹਰ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਕਾਰਵਾਈ 'ਚ ਲੱਗ ਗਈ ਹੈ । ਕੋਟਵਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਵਿਆਹੁਤਾ ਦੇ ਪਿਤਾ ਨਰਿੰਦਰ ਪਾਲ ਦੇ ਬਿਆਨਾਂ ਦੇ ਆਧਾਰ 'ਤੇ ਉਨ੍ਹਾਂ ਦੇ ਜਵਾਈ ਗੁਰਦੀਪ ਸਿੰਘ ਖ਼ਿਲਾਫ਼ ਧਾਰਾ 304-ਬੀ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- ਰਾਮਲੀਲਾ ਦੌਰਾਨ ਹੋਈ 'ਮਹਾਭਾਰਤ' , ਦੋ ਧਿਰਾਂ ਵਿਚਾਲੇ ਚੱਲੀਆਂ ਕੁਰਸੀਆਂ (ਵੀਡੀਓ)

ਹਸਪਤਾਲ 'ਚ ਮੌਜੂਦ ਵਿਆਹੁਤਾ ਦੇ ਪਰਿਵਾਰ ਨੇ ਕਤਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਇਸ ਮੌਕੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸਰਕਾਰੀ ਨੌਕਰੀ ਕਰਦੀ ਸੀ। 27 ਸਤੰਬਰ ਨੂੰ ਉਸ ਦਾ ਵਿਆਹ ਗੁਰਦੀਪ ਸਿੰਘ ਨਾਲ ਹੋਇਆ ਸੀ। 3 ਅਕਤੂਬਰ ਨੂੰ ਜਦੋਂ ਉਹ ਪਟਿਆਲਾ ਆਏ ਤਾਂ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮਨਵੀਰ ਇੰਨੀ ਕਮਜ਼ੋਰ ਨਹੀਂ ਸੀ ਕਿ ਉਹ ਖ਼ੁਦਕੁਸ਼ੀ ਕਰ ਲਏ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮਨਵੀਰ ਸ਼ਨੀਵਾਰ ਨੂੰ ਹੀ ਗੋਆ ਤੋਂ ਵਾਪਸ ਆਈ ਸੀ। ਉਸ ਨੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਆਉਣਾ ਸੀ। ਆਖਰੀ ਵਾਰ ਉਸ ਨੇ ਆਪਣੀ ਮਾਤਾ, ਭਰਾ ਅਤੇ ਭੈਣ ਨਾਲ ਫੋਨ 'ਤੇ ਗੱਲ ਕੀਤੀ ਸੀ। ਥਾਣਾ ਡਿਵੀਜ਼ਨ ਨੰਬਰ 2 ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲ ਮਨਵੀਰ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਸੀ। ਕੁੜੀ ਦੇ ਪਰਿਵਾਰ ਦੇ ਬਿਆਨਾਂ 'ਤੇ ਗੁਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਗੁਰਦੀਪ ਕਰੀਬ 10 ਸਾਲ ਤੋਂ ਫੌਜ 'ਚ ਨੌਕਰੀ ਕਰ ਰਿਹਾ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News