ਛੁੱਟੀ ਤੋਂ ਪਰਤੇ ਆਰਮੀ ਜਵਾਨ ਦੀ ਕਰਤੂਤ ਨੇ ਉਡਾਏ ਹੋਸ਼, ਦਰਜ ਹੋ ਗਿਆ ਮਾਮਲਾ

Monday, Aug 10, 2026 - 01:47 PM (IST)

ਛੁੱਟੀ ਤੋਂ ਪਰਤੇ ਆਰਮੀ ਜਵਾਨ ਦੀ ਕਰਤੂਤ ਨੇ ਉਡਾਏ ਹੋਸ਼, ਦਰਜ ਹੋ ਗਿਆ ਮਾਮਲਾ

ਫ਼ਰੀਦਕੋਟ (ਰਾਜਨ) : ਫ਼ਰੀਦਕੋਟ ਆਰਮੀ ਕੈਂਟ ਵਿਖੇ ਛੁੱਟੀ ਕੱਟ ਕੇ ਵਾਪਸ ਡਿਊਟੀ ’ਤੇ ਪਰਤੇ ਇਕ ਆਰਮੀ ਜਵਾਨ ਦੇ ਸਮਾਨ ਦੀ ਤਲਾਸ਼ੀ ਦੌਰਾਨ 2 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ-2 ਫ਼ਰੀਦਕੋਟ ਪੁਲਸ ਨੇ ਜਵਾਨ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸੂਚਨਾ ਵਿਚ ਕੈਪਟਨ ਆਸ਼ੀਸ਼ ਮਿਸ਼ਰਾ, ਐਡਜੂਟੈਂਟ ਫਾਰ ਕਮਾਂਡਿੰਗ ਅਫ਼ਸਰ, 62 ਮੀਡੀਅਮ ਰੈਜੀਮੈਂਟ, ਪੀ.ਆਈ.ਐੱਨ.-925762, ਸੀ/ਓ 56 ਏ.ਪੀ.ਓ., ਆਰਮੀ ਕੈਂਟ ਫ਼ਰੀਦਕੋਟ ਵੱਲੋਂ ਦੱਸਿਆ ਗਿਆ ਕਿ ਮਨਦੀਪ ਸਿੰਘ, ਆਰਮੀ ਨੰਬਰ 15197597 ਡਬਲਿਊ, ਗੰਨਰ ਆਪਰੇਟਰ ਰੇਡਿਓ, ਆਰਮੀ ਕੈਂਟ ਫ਼ਰੀਦਕੋਟ 10 ਦਿਨਾਂ ਦੀ ਛੁੱਟੀ ਕੱਟਣ ਉਪਰੰਤ ਵਾਪਸ ਡਿਊਟੀ ’ਤੇ ਆਇਆ ਸੀ।

ਇਸ ਦੌਰਾਨ ਜਦੋਂ ਉਹ ਆਰਮੀ ਕੈਂਟ ਦੇ ਚੈੱਕ ਪੋਸਟ ਨੰਬਰ-3 ’ਤੇ ਪਹੁੰਚਿਆ ਤਾਂ ਨਿਯਮਾਂ ਅਨੁਸਾਰ ਸੁਰੱਖਿਆ ਕਰਮਚਾਰੀਆਂ ਵੱਲੋਂ ਉਸ ਦੇ ਸਮਾਨ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਦੇ ਸਮਾਨ ਵਿਚੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਰਮੀ ਅਧਿਕਾਰੀਆਂ ਵੱਲੋਂ ਇਸ ਦੀ ਸੂਚਨਾ ਥਾਣਾ ਸਿਟੀ-2 ਫ਼ਰੀਦਕੋਟ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਥਾਣਾ ਸਿਟੀ-2 ਦੇ ਹੌਲਦਾਰ ਸੁਖਵਿੰਦਰ ਸਿੰਘ ਵੱਲੋਂ ਕਾਰਵਾਈ ਕਰਦਿਆਂ ਜਵਾਨ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਬਰਾਮਦ ਹੋਈ ਹੈਰੋਇਨ ਦੇ ਸਰੋਤ ਅਤੇ ਇਹ ਨਸ਼ੀਲਾ ਪਦਾਰਥ ਜਵਾਨ ਤੱਕ ਕਿਵੇਂ ਪਹੁੰਚਿਆ, ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।


author

Gurminder Singh

Content Editor

Related News