ਵੱਡਾ ਕਦਮ ਚੁੱਕਣ ਦੀ ਤਿਆਰੀ ਵਿਚ ਭਾਜਪਾ! ਪਾਰਟੀ ਹਾਈਕਮਾਂਡ ਤੋਂ ਮਿਲੀ ਹਰੀ ਝੰਡੀ
Monday, Aug 10, 2026 - 06:02 PM (IST)
ਚੰਡੀਗੜ੍ਹ (ਹਰੀਸ਼ਚੰਦਰ, ਅੰਕੁਰ) : ਪੰਜਾਬ ਭਾਜਪਾ ਇਕਾਈ ਦੇ ਮੁੜ ਗਠਨ ਤੋਂ ਬਾਅਦ ਤੋਂ ਪਾਰਟੀ ਵਰਕਰਾਂ ਵੱਲੋਂ ਵਿਰੋਧ ਪ੍ਰਗਟਾਉਣ ਤੋਂ ਬਾਅਦ ਰਾਸ਼ਟਰੀ ਲੀਡਰਸ਼ਿਪ ਨੇ ਡੈਮੇਜ ਕੰਟਰੋਲ ਦਾ ਕੰਮ ਆਪਣੇ ਹੱਥਾਂ ਵਿਚ ਲਿਆ ਹੈ। ਗੌਰਤਲਬ ਹੈ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਹਿਣ ’ਤੇ ਸੂਬਾ ਇਕਾਈ ਦੇ 2 ਪ੍ਰਮੁੱਖ ਆਗੂਆਂ ਨੂੰ ਸ਼ਨੀਵਾਰ ਨੂੰ ਦਿੱਲੀ ਬੁਲਾ ਲਿਆ ਸੀ ਅਤੇ ਇਹ ਦੋਵੇਂ ਆਗੂ ਪਹਿਲਾਂ ਤੋਂ ਤੈਅ ਲੁਧਿਆਣਾ ਬੈਠਕ ਵਿਚਾਲੇ ਛੱਡ ਕੇ ਦਿੱਲੀ ਰਵਾਨਾ ਹੋ ਗਏ ਸਨ। ਰਾਸ਼ਟਰੀ ਪ੍ਰਧਾਨ ਨੇ ਬੈਠਕ ਵਿਚ ਸਪੱਸ਼ਟ ਕਿਹਾ ਕਿ ਤੁਸੀਂ ਇਕ ਹਫ਼ਤੇ ਤੋਂ ਚੱਲ ਰਹੇ ਵਿਰੋਧ ਅਤੇ ਅਸੰਤੋਸ਼ ਨੂੰ ਦੂਰ ਨਹੀਂ ਕਰ ਸਕੇ। ਹੁਣ ਰਾਸ਼ਟਰੀ ਲੀਡਰਸ਼ਿਪ ਖ਼ੁਦ ਮਾਮਲਾ ਸੰਭਾਲੇਗੀ। ਗੌਰਤਲਬ ਹੈ ਕਿ ਸਭ ਤੋਂ ਵੱਧ ਅਨੁਸ਼ਾਸਿਤ ਪਾਰਟੀ ਦਾ ਦਾਅਵਾ ਕਰਨ ਵਾਲੀ ਭਾਜਪਾ ਵਿਚ ਬੀਤੇ ਐਤਵਾਰ ਨੂੰ ਨਵੀਂ ਟੀਮ ਦੇ ਐਲਾਨ ਤੋਂ ਬਾਅਦ ਤੋਂ ਅਸਤੀਫ਼ੇ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਸ਼ਾਇਦ ਹੀ ਕੋਈ ਜ਼ਿਲਾ ਵਰਕਰਾਂ ਦੀ ਨਾਰਾਜ਼ਗੀ ਤੋਂ ਅਛੂਤਾ ਰਿਹਾ ਹੋਵੇ। ਖ਼ਾਸ ਗੱਲ ਇਹ ਹੈ ਕਿ ਅਮਿਤ ਸ਼ਾਹ ਪੰਜਾਬ ਚੋਣਾਂ ਨੂੰ ਲੈ ਕੇ ਕਾਫ਼ੀ ਗੰਭੀਰ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮ ਨੇ ਕੀਤਾ ਵੱਡਾ ਕਾਂਡ, ਜਿਸ ਥਾਣੇ 'ਚ ਤਾਇਨਾਤ ਉਸੇ 'ਚ ਦਰਜ ਹੋਇਆ ਮਾਮਲਾ
ਨੀਵਾਰ ਦੇਰ ਸ਼ਾਮ ਨਿਤਿਨ ਨਬੀਨ ਦੇ ਨਿਵਾਸ ’ਤੇ ਤਕਰੀਬਨ 45 ਮਿੰਟ ਚੱਲੀ ਇਸ ਬੈਠਕ ਵਿਚ ਪੰਜਾਬ ਪ੍ਰਧਾਨ ਕੇਵਲ ਢਿੱਲੋਂ ਅਤੇ ਸੂਬਾ ਸੰਗਠਨ ਮੰਤਰੀ ਮੰਥਰੀ ਸ਼੍ਰੀਨਿਵਾਸੁਲੂ ਤੋਂ ਇਲਾਵਾ ਨਵੀਂ ਟੀਮ ਦੀ ਚੋਣ ਲਈ ਲਾਏ ਗਏ ਪਾਰਟੀ ਨਿਗਰਾਨ (ਆਬਜ਼ਰਵਰ) ਸਤੀਸ਼ ਪੂਨੀਆ ਵੀ ਮੌਜੂਦ ਸਨ। ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਤੁਸੀਂ ਪਾਰਟੀ ਵਰਕਰਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਅਤੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਵਿਚ ਨਾਕਾਮ ਰਹੇ ਹੋ। ਸੰਗਠਨ ਵਿਚ ਆਪਸੀ ਮਤਭੇਦ ਦੂਰ ਕਰਨਾ ਹੀ ਲੀਡਰਸ਼ਿਪ ਦਾ ਕੰਮ ਹੈ। ਅਸੀਂ ਪਹਿਲੀ ਵਾਰ ਪੰਜਾਬ ਵਿਚ ਇੰਨੀ ਵੱਡੀ ਚੋਣ ਵਿਚ ਜਾ ਰਹੇ ਹਾਂ, ਇਸ ਲਈ ਆਪਣੇ ਇਕ-ਇਕ ਵਰਕਰ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ। ਪੰਜਾਬ ਵਿਚ ਵਰਕਰਾਂ ਵਿਚ ਵਧ ਰਹੀ ਨਾਰਾਜ਼ਗੀ ਨੂੰ ਦੂਰ ਕਰਨਾ ਨਿਤਿਨ ਨਬੀਨ ਲਈ ਇਸ ਲਈ ਵੀ ਜ਼ਰੂਰੀ ਸੀ, ਕਿਉਂਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਇੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ : ਮੈਲਬੌਰਨ 'ਚ ਵਾਪਰੇ ਹਾਦਸੇ ਨੇ ਬਟਾਲਾ 'ਚ ਪੁਆਏ ਵੈਣ, ਇਕਲੌਤਾ ਪੁੱਤ ਗਵਾ ਬੈਠਾ ਪਰਿਵਾਰ
ਵੱਡਾ ਕਦਮ ਚੁੱਕਣ ਦੀ ਤਿਆਰੀ, ਨਿਤਿਨ ਨਬੀਨ ਨੇ ‘ਗ਼ਲਤੀਆਂ ਨੂੰ ਸੁਧਾਰਨ’ ਦੇ ਦਿੱਤੇ ਨਿਰਦੇਸ਼
ਸੂਤਰਾਂ ਮੁਤਾਬਕ ਰਾਸ਼ਟਰੀ ਪ੍ਰਧਾਨ ਨੇ ਢਿੱਲੋਂ ਅਤੇ ਸ਼੍ਰੀਨਿਵਾਸੁਲੂ ਤੋਂ ਪੁੱਛਿਆ ਕਿ ਪੰਜਾਬ ਦੀ ਟੀਮ ਦੇ ਗਠਨ ਵਿਚ ਕੀ ਮਾਪਦੰਡ ਰੱਖਿਆ ਗਿਆ ਸੀ, ਸੂਬੇ ਦੇ ਟਕਸਾਲੀ ਆਗੂਆਂ ਵਿਚ ਇੰਨੇ ਜ਼ਿਆਦਾ ਅਸੰਤੋਸ਼ ਦੀ ਕੀ ਵਜ੍ਹਾ ਰਹੀ? ਉਨ੍ਹਾਂ ਕਿਹਾ ਕਿ 5 ਵਿਚੋਂ 3 ਜਨਰਲ ਸਕੱਤਰ ਇਕੱਲੇ ਲੁਧਿਆਣਾ ਤੋਂ ਬਣਾ ਦਿੱਤੇ ਗਏ ਜਦਕਿ 12 ਵਿਚੋਂ 7 ਉਪ-ਪ੍ਰਧਾਨ ਦੇ ਅਹੁਦੇ ਦੂਜੀਆਂ ਪਾਰਟੀਆਂ ਤੋਂ ਆਏ ਨੇਤਾਵਾਂ ਨੂੰ ਸੌਂਪ ਦਿੱਤੇ ਗਏ। ਇਕ ਜ਼ਿਲੇ ਤੋਂ 10 ਅਹੁਦੇਦਾਰ ਬਣਾ ਦਿੱਤੇ, ਇਨ੍ਹਾਂ ਫ਼ੈਸਲਿਆਂ ਨਾਲ ਪੱਖਪਾਤ ਦੇ ਦੋਸ਼ਾਂ ਨੂੰ ਹਵਾ ਮਿਲੀ ਹੈ। ਇਸ ਦੌਰਾਨ ਨਿਤਿਨ ਨਬੀਨ ਨੇ ਪੰਜਾਬ ਸੰਗਠਨ ਦੇ ਮੁੜ ਗਠਨ ਵਿਚ ਹੋਈਆਂ ‘ਗ਼ਲਤੀਆਂ ਨੂੰ ਸੁਧਾਰਨ’ ਦੇ ਨਿਰਦੇਸ਼ ਵੀ ਦਿੱਤੇ। ਪਤਾ ਲੱਗਾ ਹੈ ਕਿ ਇਸ ਬੈਠਕ ਤੋਂ ਬਾਅਦ ਨਿਤਿਨ ਨਬੀਨ ਦੀ ਕੇਵਲ ਸਿੰਘ ਢਿੱਲੋਂ ਅਤੇ ਸਤੀਸ਼ ਪੂਨੀਆ ਨਾਲ ਵੱਖਰੇ ਤੌਰ ’ਤੇ ਬੈਠਕ ਹੋਈ । ਪਾਰਟੀ ਸੂਤਰਾਂ ਅਨੁਸਾਰ ਕੇਵਲ ਸਿੰਘ ਢਿੱਲੋਂ ਹਾਲਾਂਕਿ ਸੂਬਾ ਟੀਮ ਨੂੰ ਲੈ ਕੇ ਖ਼ੁਦ ਵੀ ਨਾਰਾਜ਼ ਸਨ ਅਤੇ ਇੱਥੇ ਨਵੀਂ ਟੀਮ ਤੋਂ ਪੱਲਾ ਝਾੜਦਿਆਂ ਪਾਰਟੀ ਆਗੂਆਂ ਨੂੰ ਇਹੋ ਕਹਿ ਰਹੇ ਸਨ ਕਿ ਟੀਮ ਦੀ ਚੋਣ ਇਕ ਵਿਸ਼ੇਸ਼ ਆਗੂ ਨੇ ਕੀਤੀ ਹੈ ਪਰ ਰਾਸ਼ਟਰੀ ਪ੍ਰਧਾਨ ਦੇ ਸਾਹਮਣੇ ਉਨ੍ਹਾਂ ਅਜਿਹੀ ਕੋਈ ਸ਼ਿਕਾਇਤ ਨਹੀਂ ਰੱਖੀ।
ਇਹ ਵੀ ਪੜ੍ਹੋ : ਪੰਜਾਬ : ਟੋਲ ਪਲਾਜ਼ਾ ਨੇੜੇ ਵੱਡਾ ਹਾਦਸਾ, ਹਾਦਸੇ ਵਾਲੀ ਕਾਰ ਦੀ ਜਾਂਚ ਤੋਂ ਬਾਅਦ ਉਡੇ ਹੋਸ਼
ਪੂਨੀਆ ਨੂੰ ਸਾਬਕਾ ਪ੍ਰਧਾਨਾਂ ਨਾਲ ਗੱਲਬਾਤ ਕਰਨ ਲਈ ਆਬਜ਼ਰਵਰ ਲਾਇਆ ਗਿਆ ਸੀ ਤਾਂ ਜੋ ਨਵੀਂ ਟੀਮ ਵਿਚ ਸਾਰੇ ਵਰਗਾਂ ਅਤੇ ਜ਼ਿਲ੍ਹਿਆਂ ਨੂੰ ਪ੍ਰਤੀਨਿਧਤਾ ਮਿਲ ਸਕੇ। ਸੂਤਰਾਂ ਅਨੁਸਾਰ ਪੂਨੀਆ ਨੇ ਨਿਤਿਨ ਨਬੀਨ ਨੂੰ ਦੱਸਿਆ ਕਿ ਨਵੀਂ ਟੀਮ ਦੇ ਸਬੰਧ ਵਿਚ ਉਨ੍ਹਾਂ ਦੀ ਰਾਏ ਨਹੀਂ ਲਈ ਗਈ। ਇੰਨਾ ਹੀ ਨਹੀਂ, 6 ਜ਼ਿਲਾ ਪ੍ਰਧਾਨ ਬਦਲਣ ਬਾਰੇ ਵੀ ਉਨ੍ਹਾਂ ਦੀ ਕੋਈ ਸਹਿਮਤੀ ਨਹੀਂ ਲਈ ਗਈ, ਉਨ੍ਹਾਂ ਨੂੰ ਜ਼ਿਲਾ ਪ੍ਰਧਾਨ ਬਦਲਣ ਬਾਰੇ ਬਾਅਦ ਵਿਚ ਪਤਾ ਲੱਗਾ। ਹਾਲਾਂਕਿ ਇਸ ਬਾਰੇ ਸਤੀਸ਼ ਪੂਨੀਆ ਨਾਲ ਗੱਲ ਕਰਨ ਦਾ ਯਤਨ ਕੀਤਾ ਗਿਆ ਪਰ ਉਹ ਬੈਂਗਲੁਰੂ ਵਿਚ ਇਕ ਪਾਰਟੀ ਪ੍ਰੋਗਰਾਮ ਵਿਚ ਰੁੱਝੇ ਹੋਏ ਸਨ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਲੁਧਿਆਣਾ ਦੀ ਕੁੜੀ ਦੀ ਵੀਡੀਓ, ਨੈੱਟ 'ਤੇ ਪੈਂਦੇ ਹੀ ਪੈ ਗਿਆ ਭੜਥੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
