ਰੇਲਵੇ ਸਟੇਸ਼ਨ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

Monday, Aug 10, 2026 - 08:37 PM (IST)

ਰੇਲਵੇ ਸਟੇਸ਼ਨ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਮੁੱਲਾਂਪੁਰ ਦਾਖਾ (ਕਾਲੀਆ)- ਰੇਲਵੇ ਸਟੇਸ਼ਨ ਚੌਂਕੀਮਾਨ ਵਿਖੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਏ.ਐੱਸ.ਆਈ. ਪ੍ਰਕਾਸ ਸਿੰਘ ਨੇ ਦੱਸਿਆ ਕਿ ਸਾਨੂੰ ਅੱਜ ਸਟੇਸ਼ਨ ਮਾਸਟਰ ਰੇਲਵੇ ਸਟੇਸ਼ਨ ਚੌਂਕੀਮਾਨ ਨੇ ਮੋਬਾਈਲ ਫੋਨ ਇਤਲਾਹ ਦਿੱਤੀ ਕਿ ਰੇਲਵੇ ਸਟੇਸ਼ਨ ਪਲੇਟਫਾਰਮ ਉੱਤੇ ਇਕ ਵਿਅਕਤੀ ਦੀ ਕੁਦਰਤੀ ਮੌਤ ਹੋ ਗਈ ਹੈਕਾਰਵਾਈ ਲਈ ਮੌਕੇ ਤੇ ਪਹੁੰਚੋ। 

ਮ੍ਰਿਤਕ ਵਿਅਕਤੀ ਨੇ ਕਾਲੀ ਟੀ ਸ਼ਰਟ ਅਤੇ ਕਾਲੇ ਰੰਗ ਦੀ ਲੋਅਰ ਪਾਈ ਹੋਈ ਹੈ ਜਿਸ ਦੀ ਸੱਜੀ ਬਾਂਹ ਉੱਪਰ ਸੁਰਮੇ ਨਾਲ ਰਾਜੂ ਖੋਦਿਆ ਹੋਇਆ ਹੈ ਉਮਰ ਕਰੀਬ 50 ਸਾਲ ਹੈ ਜਿਸ ਦੀ ਲਾਸ਼ ਸ਼ਨਾਖਤ ਲਈ 72 ਘੰਟੇ ਮੋਰਚਰੀ ਸਿਵਲ ਹਸਪਤਾਲ ਜਗਰਾਉਂ ਰਖਵਾਈ ਗਈ ਹੈ।
 


author

Anmol Tagra

Content Editor

Related News