ਜਲੰਧਰ ''ਚ ਭਿਆਨਕ ਸੜਕ ਹਾਦਸਾ! ਕਾਰ ''ਚ ਫਸੀਆਂ ਰਹੀਆਂ ਲਾਸ਼ਾਂ, ਸਪੋਰਟਸ ਕਾਰੋਬਾਰੀ ਸਣੇ 3 ਦੀ ਮੌਤ

Sunday, Aug 09, 2026 - 02:13 PM (IST)

ਜਲੰਧਰ ''ਚ ਭਿਆਨਕ ਸੜਕ ਹਾਦਸਾ! ਕਾਰ ''ਚ ਫਸੀਆਂ ਰਹੀਆਂ ਲਾਸ਼ਾਂ, ਸਪੋਰਟਸ ਕਾਰੋਬਾਰੀ ਸਣੇ 3 ਦੀ ਮੌਤ

ਜਲੰਧਰ (ਸ. ਹ.)–ਜਲੰਧਰ ਦੀ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਬਾਹਰ ਸਥਿਤ ਹਾਈਵੇਅ 'ਤੇ ਸ਼ਨੀਵਾਰ ਸਵੇਰੇ ਖੜ੍ਹੇ ਟਰੱਕ 'ਚ 140 ਦੀ ਸਪੀਡ ਵਿਚ ਆ ਰਹੀ ਸਵਿੱਫਟ ਕਾਰ ਟਕਰਾਅ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਕਾਰ ਨੂੰ ਘੜੀਸਦਾ ਹੋਇਆ ਕਾਫ਼ੀ ਅੱਗੇ ਚਲਾ ਗਿਆ, ਜਦਕਿ ਕਾਰ ਦੀ ਛੱਤ ਵੱਖ ਹੋ ਗਈ। ਫਰੰਟ ਸੀਟ 'ਤੇ ਬੈਠੇ ਸਪੋਰਟਸ ਕਾਰੋਬਾਰੀ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਨੌਜਵਾਨ ਦੀ ਲਾਸ਼ ਬੁਰੀ ਤਰ੍ਹਾਂ ਕਾਰ ਵਿਚ ਫਸ ਗਈ, ਜਦਕਿ ਪਿੱਛੇ ਬੈਠੇ ਨੌਜਵਾਨ ਦੀ ਲਾਸ਼ ਬਾਹਰ ਆ ਕੇ ਡਿੱਗ ਗਈ। ਸੜਕ ’ਤੇ ਖ਼ੂਨ ਹੀ ਖ਼ੂਨ ਫੈਲ ਗਿਆ। ਰਾਹਗੀਰਾਂ ਨੇ ਹਾਦਸੇ ਦੀ ਸੂਚਨਾ ਪੁਲਸ ਕੰਟਰੋਲ ਰੂਮ ਵਿਚ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਅਤੇ ਈ. ਆਰ. ਐੱਸ. ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਹਾਦਸੇ ਤੋਂ ਬਾਅਦ ਹਾਈਵੇਅ 'ਤੇ ਜਾਮ ਲੱਗ ਗਿਆ। ਲੋਕਾਂ ਦੀ ਮਦਦ ਨਾਲ ਪੁਲਸ ਨੇ ਲਾਸ਼ਾਂ ਨੂੰ ਕਾਰ ’ਚੋਂ ਬਾਹਰ ਕੱਢਿਆ।

ਇਹ ਵੀ ਪੜ੍ਹੋ: ਭਰਾ ਨੂੰ ਰੱਖੜੀ ਬੰਨ੍ਹਣ ਦੀਆਂ ਰੀਝਾਂ ਰਹਿ ਗਈਆਂ ਅਧੂਰੀਆਂ! ਪਲਾਂ 'ਚ ਉਜੜਿਆ ਹੱਸਦਾ-ਖੇਡਦਾ ਪਰਿਵਾਰ

PunjabKesari

ਇਹ ਹੋਈ ਮ੍ਰਿਤਕਾਂ ਦੀ ਪਛਾਣ
ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਕਿ ਮ੍ਰਿਤਕਾਂ ਵਿਚ ਰਾਮੂ (25) ਵਾਸੀ ਗੁਲਮਰਗ ਕਾਲੋਨੀ ਅਤੇ ਲੰਮਾ ਪਿੰਡ ਨੇੜੇ ਰਹਿਣ ਵਾਲੇ ਵਿਜੇ ਕੁਮਾਰ (26) ਸ਼ਾਮਲ ਹਨ। ਰਾਮੂ ਇਕ ਛੋਟੀ ਸਪੋਰਟਸ ਫੈਕਟਰੀ ਚਲਾਉਂਦਾ ਹੈ। ਵਿਜੇ ਰਾਮੂ ਦੀ ਫੈਕਟਰੀ ਵਿਚ ਹੀ ਕੰਮ ਕਰਦਾ ਹੈ ਪਰ ਪਿੱਛੇ ਬੈਠੇ ਤੀਜੇ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਉਕਤ ਨੌਜਵਾਨ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਮਹੰਤ ਸੀ, ਜਿਸ ਨੇ ਦੋਵਾਂ ਤੋਂ ਲਿਫਟ ਲਈ ਹੋ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ! 2027 ਦੀਆਂ ਚੋਣਾਂ ਲੜਣ ਦਾ ਕੀਤਾ ਐਲਾਨ

ਪੁਲਸ ਦੀ ਮੰਨੀਏ ਤਾਂ ਦੋਵੇਂ ਕਿਸੇ ਕੰਮ ਲਈ ਅੰਮ੍ਰਿਤਸਰ ਜਾ ਰਹੇ ਸਨ। ਸਵੇਰੇ ਪੌਣੇ 7 ਵਜੇ ਦੇ ਲਗਭਗ ਜਿਉਂ ਹੀ ਉਨ੍ਹਾਂ ਦੀ ਗੱਡੀ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਬਾਹਰ ਹਾਈਵੇਅ 'ਤੇ ਪਹੁੰਚੀ ਤਾਂ ਰਸਤਾ ਭਟਕਣ ਕਾਰਨ ਸਾਈਡ 'ਤੇ ਖੜ੍ਹੇ ਟਰੱਕ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਉਥੇ ਹੀ ਦੇਰ ਸ਼ਾਮ ਟਰੱਕ ਡਰਾਈਵਰ ਨਛੱਤਰ ਸਿੰਘ ਨਿਵਾਸੀ ਮਾਨਸਾ ਨੇ ਸਰੰਡਰ ਕਰ ਦਿੱਤਾ ਸੀ। ਡਰਾਈਵਰ ਨੇ ਪੁਲਸ ਸਾਹਮਣੇ ਪੱਖ ਰੱਖਿਆ ਕਿ ਉਹ ਰਸਤਾ ਪੁੱਛਣ ਲਈ ਹਾਈਵੇਅ 'ਤੇ ਰੁਕਿਆ ਸੀ ਪਰ ਇਸੇ ਦੌਰਾਨ ਹਾਦਸਾ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਟਰੱਕ ਡਰਾਈਵਰ ਦੀ ਗ੍ਰਿਫ਼ਤਾਰੀ ਵਿਖਾ ਦਿੱਤੀ ਹੈ।

ਇਹ ਵੀ ਪੜ੍ਹੋ: ਭਾਰਤ-ਪਾਕਿ ਬਾਰਡਰ 'ਤੇ BSF ਦੀ ਵੱਡੀ ਕਾਰਵਾਈ! ਅੰਮ੍ਰਿਤਸਰ 'ਚ ਘੁਸਪੈਠੀਏ ਨੂੰ ਕੀਤਾ ਢੇਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News