ਪੰਜਾਬ 'ਚ ਦਿਲ ਦਹਿਲਾਉਣ ਵਾਲੀ ਘਟਨਾ, ਘਰ ਅੰਦਰ ਪਤੀ-ਪਤਨੀ ਨੂੰ ਇਸ ਹਾਲਤ 'ਚ ਦੇਖ ਕੰਬ ਗਏ ਲੋਕ

Monday, Aug 10, 2026 - 06:30 PM (IST)

ਪੰਜਾਬ 'ਚ ਦਿਲ ਦਹਿਲਾਉਣ ਵਾਲੀ ਘਟਨਾ, ਘਰ ਅੰਦਰ ਪਤੀ-ਪਤਨੀ ਨੂੰ ਇਸ ਹਾਲਤ 'ਚ ਦੇਖ ਕੰਬ ਗਏ ਲੋਕ

ਜਲਾਲਾਬਾਦ (ਆਦਰਸ਼)– ਜਲਾਲਾਬਾਦ ਦੇ ਨੇੜਲੇ ਪਿੰਡ ਭੰਬਾ ਵੱਟੂ ’ਚ ਸੋਮਵਾਰ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਪਤੀ-ਪਤਨੀ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਅੰਦਰ ਰੱਸੀ ਦੇ ਫਾਹਿਆਂ ਨਾਲ ਲਟਕਦੀਆਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਪਿੱਪਲ ਸਿੰਘ ਅਤੇ ਉਸ ਦੀ ਪਤਨੀ ਲਖਵਿੰਦਰ ਕੌਰ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਨੂੰ ਹੇਠਾਂ ਉਤਾਰਿਆ। 

ਇਹ ਵੀ ਪੜ੍ਹੋ- ਪੰਜਾਬ 'ਚ 2 ਵੱਡੇ ਨੈੱਟਵਰਕਾਂ ਦਾ ਪਰਦਾਫਾਸ਼, 7 ਮੁਲਜ਼ਮਾਂ ਕੋਲੋਂ ਖਤਰਨਾਕ ਹਥਿਆਰ ਤੇ ਹੈਰੋਇਨ ਬਰਾਮਦ

ਇਸ ਘਟਨਾਂ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਘੁਬਾਇਆ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਅਨੁਸਾਰ ਪਿੱਪਲ ਸਿੰਘ ਅਤੇ ਲਖਵਿੰਦਰ ਕੌਰ ਦਾ ਵਿਆਹ ਕਰੀਬ 10 ਸਾਲ ਪਹਿਲਾਂ ਹੋਇਆ ਸੀ, ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਦੋਵੇਂ ਕਾਫੀ ਸਮੇਂ ਤੋਂ ਮਾਨਸਿਕ ਤਣਾਅ ’ਚ ਰਹਿੰਦੇ ਸਨ। ਹਾਲਾਂਕਿ ਪੁਲਸ ਨੇ ਅਜੇ ਖੁਦਕੁਸ਼ੀ ਦੇ ਕਾਰਨਾਂ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬ: ਅੱਧੀ ਰਾਤ ਘਰ ਆ ਵੜੇ ਅੱਧੀ ਦਰਜਨ ਲੁਟੇਰੇ, ਇਕੱਲੀ ਔਰਤ ਨੇ ਬਹਾਦਰੀ ਨਾਲ ਪਾ'ਤੀਆਂ ਭਾਜੜਾਂ

ਮ੍ਰਿਤਕ ਦੇ ਭਰਾ ਰਾਜ ਸਿੰਘ ਨੇ ਦੱਸਿਆ ਕਿ ਪਿੱਪਲ ਸਿੰਘ ਨੂੰ ਪੋਲਿਓ ਸੀ ਅਤੇ ਉਹ ਜ਼ਿਆਦਾਤਰ ਘਰ ਵਿੱਚ ਹੀ ਰਹਿੰਦਾ ਸੀ। ਉਹ ਬਾਬਾ ਖੇਤਰਪਾਲ ਦੀ ਸੇਵਾ ਨਾਲ ਵੀ ਜੁੜਿਆ ਹੋਇਆ ਸੀ । ਘਟਨਾ ਸਮੇਂ ਦੋਵੇਂ ਘਰ 'ਚ ਇਕੱਲੇ ਸਨ। ਮ੍ਰਿਤਕ ਦੇ ਮਾਮਾ ਜਰਨੈਲ ਸਿੰਘ ਨੇ ਦੱਸਿਆ ਕਿ ਸੰਤਾਨ ਨਾ ਹੋਣ ਕਾਰਨ ਪਿੱਪਲ ਸਿੰਘ ਅਕਸਰ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਰਹਿੰਦਾ ਸੀ। ਪਰਿਵਾਰ ਵੱਲੋਂ ਇਸ ਗੱਲ ਨੂੰ ਉਸ ਦੇ ਤਣਾਅ ਦਾ ਇੱਕ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ, ਪਰ ਅਸਲ ਹਾਲਾਤ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ-ਪੰਜਾਬ ਵਿਧਾਨ ਸਭਾ 'ਚ ਯੂਨੀਵਰਸਿਟੀਆਂ ਨੂੰ ਲੈ ਕੇ ਪਾਸ ਹੋਏ ਇਹ ਬਿੱਲ

ਪੁਲਸ ਚੌਕੀ ਘੁਬਾਇਆ ਦੇ ਅਧਿਕਾਰੀ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤੀਆਂ ਗਈਆਂ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਪੁਲਸ ਵੱਲੋਂ ਮਾਮਲੇ ਨਾਲ ਜੁੜੇ ਸਾਰੇ ਪੱਖਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਤੀ-ਪਤਨੀ ਨੇ ਕਿਹੜੇ ਹਾਲਾਤ ਵਿੱਚ ਇਹ ਕਦਮ ਚੁੱਕਿਆ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News