ਇਤਰਾਜ਼ਯੋਗ ਤਸਵੀਰਾਂ ਖਿੱਚ ਮੁੰਡੇ ਨੇ ਟੱਪੀਆਂ ਹੱਦਾਂ, ਕੁੜੀ ਨੇ ਹੱਥ ’ਤੇ ਸੁਸਾਇਡ ਨੋਟ ਲਿਖ ਕਰ ਲਈ ਖ਼ੁਦਕੁਸ਼ੀ

Monday, Dec 28, 2020 - 10:15 PM (IST)

ਇਤਰਾਜ਼ਯੋਗ ਤਸਵੀਰਾਂ ਖਿੱਚ ਮੁੰਡੇ ਨੇ ਟੱਪੀਆਂ ਹੱਦਾਂ, ਕੁੜੀ ਨੇ ਹੱਥ ’ਤੇ ਸੁਸਾਇਡ ਨੋਟ ਲਿਖ ਕਰ ਲਈ ਖ਼ੁਦਕੁਸ਼ੀ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਥਾਨਕ ਸ਼ਹਿਰ ’ਚ ਇਕ ਮੁੰਡੇ ਵੱਲੋਂ ਇਕ ਕੁੜੀ ਨਾਲ ਸਬੰਧ ਹੋਣ ਦੇ ਚੱਲਦੇ ਉਸ ਦੀਆਂ ਅਸ਼ਲੀਲ ਤਸਵੀਰਾਂ ਨੂੰ ਲੈ ਕੇ ਬਲੈਕਮੇਲ ਕਰਨ ’ਤੇ ਉਕਤ ਕੁੜੀ ਵਲੋਂ ਖ਼ੁਦਕੁਸ਼ੀ ਕਰ ਲਈ ਗਈ। ਮਰਨ ਤੋਂ ਪਹਿਲਾਂ ਕੁੜੀ ਨੇ ਆਪਣੇ ਹੱਥ ’ਤੇ ਉਕਤ ਮੁੰਡੇ ਦਾ ਨਾਮ ਅਤੇ ਮੋਬਾਇਲ ਨੰਬਰ ਵੀ ਲਿਖ ਲਿਆ। ਇਸ ਮਾਮਲੇ ’ਚ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਵਾਪਸ ਪਰਤ ਰਹੇ ਕਿਸਾਨਾਂ ’ਤੇ ਚੱਲੀਆਂ ਗੋਲ਼ੀਆਂ

PunjabKesari

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਸਥਾਨਕ ਸ਼ਹਿਰ ਦੀ ਇਕ ਕੁੜੀ ਜੋ ਕਿ ਪਹਿਲਾਂ ਵਿਆਹੀ ਸੀ ਅਤੇ ਫਿਰ ਇੱਥੇ ਆ ਗਈ, ਉਸ ਦੇ ਇਕ ਮੁੰਡੇ ਸੁਨੀਲ ਕੁਮਾਰ  ਨਾਲ ਸਬੰਧ ਬਣ ਗਏ। ਉਸ ਤੋਂ ਬਾਅਦ ਉਸ ਮੁੰਡੇ ਨੇ ਉਸ ਦੀ ਕੁੱਝ ਇਤਰਾਜ਼ਯੋਗ ਤਸਵੀਰਾਂ ਨੂੰ ਲੈ ਕੇ ਉਸ ਨੂੰ ਬਲੈਕਮੇਲ ਕੀਤਾ ਜਿਸ ਦੁਖੀ ਹੋ ਕੇ ਕੁੜੀ ਨੇ ਆਤਮਹੱਤਿਆ ਕਰ ਲਈ।

ਇਹ ਵੀ ਪੜ੍ਹੋ : ਪੰਜਾਬ ’ਚ ਵਧੀਆਂ ਭਾਜਪਾ ਦੀਆਂ ਮੁਸ਼ਕਲਾਂ, ਲੱਗੀ ਅਸਤੀਫ਼ਿਆਂ ਦੀ ਝੜੀ

PunjabKesari

ਪੁਲਸ ਨੇ ਉਕਤ ਮੁੰਡੇ ਖ਼ਿਲਾਫ਼ 306 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ þ। ਉਨ੍ਹਾਂ ਦੱਸਿਆ ਕਿ ਕੁੜੀ ਦਾ ਪੋਸਟਮਾਰਟਮ ਸਥਾਨਕ ਸਿਵਲ ਹਸਪਤਾਲ ਵਿਚ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁੜੀ ਵੱਲੋਂ ਆਪਣੇ ਹੱਥ ’ਤੇ ਬਲੈਕਮੇਲ ਕਰਨ ਵਾਲੇ ਮੁੰਡੇ ਦਾ ਨਾਂ ਅਤੇ ਮੋਬਾਇਲ ਨੰਬਰ ਲਿਖ ਕੇ ਆਤਮਹੱਤਿਆ ਕੀਤੀ ਗਈ ਹੈ, ਜਿਸ ਨੂੰ ਲੈ ਕੇ ਪਰਿਵਾਰ ’ਚ ਕਾਫੀ ਦੁੱਖ ਦਾ ਮਾਹੌਲ ਹੈ।

ਇਹ ਵੀ ਪੜ੍ਹੋ : ਅੰਦੋਲਨ ਦੌਰਾਨ ਆਈ ਇਕ ਹੋਰ ਬੁਰੀ ਖ਼ਬਰ, ਬਰਨਾਲਾ ਦੇ ਕਿਸਾਨ ਦੀ ਧਰਨੇ ’ਚ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News