17 ਸਾਲਾ ਲੜਕੀ ਨੇ ਘਰ ''ਚ ਕੀਤੀ ਖੁਦਕੁਸ਼ੀ, ਕਾਰਨ ਜਾਣ ਹੈਰਾਨ ਰਹਿ ਜਾਓਗੇ

08/02/2016 12:49:31 PM

ਲੁਧਿਆਣਾ : ਅਕਾਊਂਟਸ ਦਾ ਪੇਪਰ ਖਰਾਬ ਹੋਣ ਤੋਂ ਪ੍ਰੇਸ਼ਾਨ 10+2 ਦੀ ਵਿਦਿਆਰਥਣ ਨੇ ਸੋਮਵਾਰ ਦੁਪਹਿਰ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ''ਤੇ ਪਹੁੰਚ ਗਈ। ਮ੍ਰਿਤਕਾ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਮ੍ਰਿਤਕਾ ਦੀ ਪਛਾਣ 17 ਸਾਲਾ ਸਿਮਰਨਜੀਤ ਕੌਰ ਦੇ ਤੌਰ ''ਤੇ ਹੋਈ ਹੈ।
ਜਾਣਕਾਰੀ ਅਨੁਸਾਰ ਸਿਮਰਨਜੀਤ ਕੌਰ ਦੇ ਪਿਤਾ ਗੁਰਚਰਨ ਸਿੰਘ ਫੌਜ ''ਚ ਹੌਲਦਾਰ ਹਨ ਅਤੇ ਜੰਮੂ ਕਸ਼ਮੀਰ ਦੇ ਕੁਪਵਾੜਾ ''ਚ ਤਾਇਨਾਤ ਹਨ। ਉਨ੍ਹਾਂ ਦੀ ਪਤਨੀ, ਦੋ ਬੇਟੀਆ ਅਤੇ ਇਕ ਬੇਟਾ ਏਅਰਫੋਰਸ ਸਟੇਸ਼ਨ ਹਲਵਰਾ ਦੇ ਕੋਲ ਕਿਰਾਏ ਦੇ ਮਕਾਨ ''ਚ ਰਹਿੰਦੇ ਹਨ। ਸਿਮਰਨ ਹਲਵਾਰਾ ਦੇ ਸੈਂਟਰਲ ਸਕੂਲ ਵਿਚ 10+2 ਕਾਮਰਸ ਦੀ ਵਿਦਾਰਥਣ ਸੀ। ਸੋਮਵਾਰ ਨੂੰ ਉਸ ਦਾ ਅਕਾਊਂਟਸ ਦਾ ਪੇਪਰ ਸੀ, ਜਿਹੜਾ ਖਰਾਬ ਹੋਇਆ। ਇਸ ਤੋਂ ਉਹ ਪ੍ਰੇਸ਼ਾਨ ਸੀ ਅਤੇ ਘਰ ਆਉਂਦੇ ਹੀ ਉਹ ਆਪਣੇ ਕਮਰੇ ਵਿਚ ਚਲੀ ਗਈ।
ਇਸ ਦੌਰਾਨ ਜਦੋਂ ਦੋ ਘੰਟੇ ਤੱਕ ਸਿਮਰਨ ਬਾਹਰ ਨਹੀਂ ਆਈ ਤਾਂ ਉਸ ਦੀ ਭੈਣ ਨੇ ਖਿੜਕੀ ''ਚੋਂ ਦੇਖਿਆ ਤਾਂ ਸਿਮਰਨ ਪੱਖੇ ਨਾਲ ਲਟਕ ਰਹੀ ਸੀ। ਇਹ ਦੇਖ ਉਸ ਨੇ ਰੌਲਾ ਪਾ ਦਿੱਤਾ ਤਾਂ ਨੇੜੇ ਦੇ ਲੋਕ ਇਕੱਠੇ ਹੋ ਗਏ। ਸਿਮਰਨ ਨੂੰ ਹੇਠਾਂ ਉਤਾਰ ਕੇ 9 ਵਿੰਗ ਏਅਰਫੋਰਸ ਹਸਪਤਾਲ ''ਚ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ''ਤੇ ਪਹੁੰਚ ਗਈ। ਪੁਲਸ ਮੁਤਾਬਕ ਸੋਸਾਈਡ ਨੋਟ ਵਿਚ ਲਿਖਿਆ ਹੈ ਕਿ ਉਸ ਦਾ ਪੇਪਰ ਠੀਕ ਨਹੀਂ ਹੋਇਆ। ਇਸ ਲਈ ਉਹ ਇਹ ਕਮਦ ਚੁੱਕ ਰਹੀ ਹੈ। ਉਸ ਦੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ।


Gurminder Singh

Content Editor

Related News