ਮੀਂਹ ਨੇ ਦੇਸ਼ ਦੇ ਕਈ ਇਲਾਕਿਆਂ ''ਚ ਮਚਾਈ ਭਾਰੀ ਤਬਾਹੀ, ਪੰਜਾਬ ''ਚ ਵੀ ਜਾਰੀ ਹੋਇਆ ਅਲਰਟ
Monday, Jul 01, 2024 - 04:38 AM (IST)
ਜਲੰਧਰ (ਪੁਨੀਤ)- ਮੌਸਮ ਵਿਭਾਗ ਨੇ ਪੰਜਾਬ ’ਚ ਭਾਰੀ ਮੀਂਹ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਹੈ, ਜਿਸ ਕਾਰਨ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਰਾਜਧਾਨੀ ਦਿੱਲੀ, ਯੂ.ਪੀ. ਕਈ ਸੂਬਿਆਂ ’ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤੇ ਜਨ-ਜੀਵਨ ਠੱਪ ਹੋ ਗਿਆ ਹੈ। ਮੀਂਹ ਦੇ ਨਾਲ-ਨਾਲ ਤੂਫਾਨ, ਬਿਜਲੀ ਤੇ ਗੜੇ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਪੰਜਾਬ ’ਚ ਪ੍ਰੀ-ਮਾਨਸੂਨ ਪਹਿਲਾਂ ਹੀ ਦਸਤਕ ਦੇ ਚੁੱਕਾ ਹੈ ਤੇ ਕਈ ਜ਼ਿਲਿਆਂ ’ਚ 40 ਐੱਮ.ਐੱਮ. ਤੱਕ ਮੀਂਹ ਦੇਖਣ ਨੂੰ ਮਿਲ ਚੁੱਕਾ ਹੈ। ਇਸੇ ਲੜੀ ’ਚ ਐਤਵਾਰ ਤੜਕੇ ਪੰਜਾਬ ਦੇ ਕਈ ਜ਼ਿਲਿਆਂ ’ਚ ਮੀਂਹ ਪਿਆ। ਮੌਸਮ ਮਾਹਿਰਾਂ ਅਨੁਸਾਰ ਪੰਜਾਬ ਸਮੇਤ ਗੁਆਂਢੀ ਸੂਬਿਆਂ ’ਚ ਹਾਲੇ ਵੀ ਵਿਆਪਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਮੌਸਮ ਵਿਭਾਗ ਵੱਲੋਂ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕੈਨੇਡਾ ਪਹੁੰਚ ਕੇ ਇਕ ਹੋਰ ਨੂੰਹ ਨੇ ਚੜ੍ਹਾਇਆ ਚੰਨ, ਸਹੁਰਿਆਂ ਨਾਲ ਰਿਸ਼ਤਾ ਰੱਖਣ ਤੋਂ ਕੀਤਾ ਸਾਫ਼ ਇਨਕਾਰ
ਵਿਭਾਗ ਨੇ 1 ਤੇ 2 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਉਥੇ ਹੀ 3-4 ਜੁਲਾਈ ਨੂੰ ਯੈਲੋ ਅਲਰਟ ’ਚ ਦਰਮਿਆਨੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਇਸੇ ਤਰ੍ਹਾਂ ਹਰਿਆਣਾ, ਚੰਡੀਗੜ੍ਹ, ਦਿੱਲੀ ’ਚ ਵੀ ਅਲਰਟ ਦੱਸਿਆ ਗਿਆ ਹੈ।
ਮੀਂਹ ਪੈਣ ਕਾਰਨ ਪੰਜਾਬ ਦੇ ਤਾਪਮਾਨ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਗਰਮੀ ਤੋਂ ਰਾਹਤ ਹੈ। ਇਸ ਸਿਲਸਿਲੇ ’ਚ ਬਠਿੰਡਾ 39.7 ਡਿਗਰੀ ਨਾਲ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਘੱਟੋ-ਘੱਟ ਤਾਪਮਾਨ ਸ਼੍ਰੇਣੀ ’ਚ ਮੀਂਹ ਕਾਰਨ ਅੰਮ੍ਰਿਤਸਰ ’ਚ ਸਭ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e