ਗਿਆਨੀ ਹਰਪ੍ਰੀਤ ਸਿੰਘ ਨੇ ''ਯੋਗਾ'' ਮਾਮਲੇ ''ਤੇ ਤੋੜੀ ਚੁੱਪੀ, ਕਿਹਾ- ''''ਧਾਰਮਿਕ ਸਥਾਨਾਂ ਨੂੰ ਨਾ ਬਣਾਓ ਪਿਕਨਿਕ ਸਪਾਟ''''

07/01/2024 3:25:34 AM

ਅੰਮ੍ਰਿਤਸਰ- ਬੀਤੀ 21 ਜੂਨ ਨੂੰ ਪੂਰੀ ਦੁਨੀਆ 'ਚ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ ਸੀ। ਇਸ ਦੌਰਾਨ ਪੂਰੀ ਦੁਨੀਆ 'ਚ ਵਸਦੇ ਲੋਕਾਂ ਨੇ ਯੋਗ ਕੀਤਾ ਤੇ ਸਿਹਤਮੰਦ ਜ਼ਿੰਦਗੀ ਲਈ ਯੋਗ ਅਪਣਾਉਣ ਦੀ ਅਪੀਲ ਵੀ ਕੀਤੀ। ਪਰ ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਕੁੜੀ ਦੀ ਯੋਗਾ ਕਰਦੇ ਹੋਏ ਵਾਇਰਲ ਹੋਈਆਂ ਤਸਵੀਰਾਂ ਕਾਰਨ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ। 

ਉੱਥੇ ਆ ਕੇ ਯੋਗ ਕਰਨ ਵਾਲੀ ਅਰਚਨਾ ਮਕਵਾਨਾ ਉਸ ਨੇ ਕਿਹਾ ਕਿ 21 ਜੂਨ ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ਗਈ ਸੀ ਤਾਂ ਉਸ ਵਕਤ ਕਈ ਲੋਕ ਆਪਣੀ ਤਸਵੀਰਾਂ ਖਿੱਚ ਰਹੇ ਸੀ। ਇਸ ਦੌਰਾਨ ਮੇਰੀ ਵੀ ਤਸਵੀਰ ਇਕ ਸਰਦਾਰ ਵਿਅਕਤੀ ਨੇ ਖਿੱਚੀ ਸੀ। ਉਸ ਵਕਤ ਸੇਵਾਦਾਰ ਵੀ ਉੱਥੇ ਮੌਜੂਦ ਸੀ ਤਾਂ ਫਿਰ ਕਿਉਂ ਨਹੀਂ ਰੋਕਿਆ ਗਿਆ। 

ਉਸ ਨੇ ਕਿਹਾ ਸਰਦਾਰ ਵਿਅਕਤੀ ਤਾਂ ਮੇਰੇ ਤੋਂ ਪਹਿਲਾਂ ਹੀ ਕਾਫ਼ੀ ਤਸਵੀਰਾਂ ਲੈ ਰਿਹਾ ਸੀ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕੀਤਾ ਹੈ। ਪਰ ਸੱਤ ਸਮੁੰਦਰੋਂ ਪਾਰ ਕਿਸੇ ਨੇ ਮਹਿਸੂਸ ਕੀਤਾ ਕਿ ਮੈਂ ਕੁਝ ਗਲਤ ਕੀਤਾ ਹੈ। ਮੇਰੀ ਫੋਟੋ ਨੈਗੇਟਿਵ ਤਰੀਕੇ ਨਾਲ ਵਾਇਰਲ ਹੋਈ ਸੀ। ਜਿਸ 'ਤੇ ਸ਼੍ਰੋਮਣੀ ਕਮੇਟੀ ਦਫ਼ਤਰ ਨੇ ਮੇਰੇ ਖ਼ਿਲਾਫ ਬੇਬੁਨਿਆਦ ਐੱਫ.ਆਈ.ਆਰ. ਦਰਜ ਕਵਰਾਈ। ਮੇਰਾ ਕਿਸੇ ਨੂੰ ਕੋਈ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। 

ਇਸ ਮਾਮਲੇ ਚੁੱਪੀ ਤੋੜਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਆਸਥਾ ਦਾ ਸਥਾਨ ਹੈ। ਲੋਕ ਉੱਥੇ ਸ਼ਰਧਾ ਭਾਵਨਾ ਕਾਰਨ ਆਉਂਦੇ ਹਨ, ਨਾ ਕਿ ਤਸਵੀਰਾਂ ਖਿਚਵਾਉਣ। ਇਸ ਲਈ ਲੋਕਾਂ ਨੂੰ ਧਾਰਮਿਕ ਸਥਾਨਾਂ ਨੂੰ ਆਸਥਾ ਦਾ ਕੇਂਦਰ ਰਹਿਣ ਦੇਣਾ ਚਾਹੀਦਾ ਹੈ, ਅਜਿਹੇ ਸਥਾਨਾਂ ਨੂੰ ਪਿਕਨਿਕ ਸਪਾਟ ਨਾ ਬਣਾਇਆ ਜਾਵੇ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News