ਰੌਂਗ ਸਾਈਡ ’ਤੇ ਵਾਹਨ ਚਲਾਉਣ ’ਚ ਦਿੱਲੀ ਵਾਲੇ ਫਿਰ ਅੱਗੇ, ਟ੍ਰੈਫਿਕ ਪੁਲਸ ਨੇ ਦਰਜ ਕੀਤੇ 2500 ਮਾਮਲੇ
Monday, Jul 01, 2024 - 01:06 AM (IST)
ਨਵੀਂ ਦਿੱਲੀ- ਰਾਜਧਾਨੀ ਟ੍ਰੈਫਿਕ ਪੁਲਸ ਵੱਲੋਂ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਸਖਤੀ ਤੋਂ ਬਾਅਦ ਵੀ ਦਿੱਲੀ ਦੇ ਲੋਕ ਅਕਸਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਦਿਖਦੇ ਹਨ। ਇਸ ਦਾ ਖੁਲਾਸਾ ਟ੍ਰੈਫਿਕ ਪੁਲਸ ਵੱਲੋਂ ਜਾਰੀ ਅੰਕੜਿਆਂ ਨਾਲ ਹੁੰਦਾ ਹੈ।
ਟ੍ਰੈਫਿਕ ਵਿਭਾਗ ਵੱਲੋਂ ਜਾਰੀ ਅੰਕੜਿਆਂ ਤਹਿਤ ਹਾਲ ’ਚ ਗਲਤ ਪਾਰਕਿੰਗ, ਸੀਟ ਬੈਲਟ ਨਾ ਲਾਉਣ ਅਤੇ ਰਾਂਗ ਸਾਈਡ ਵਾਹਨ ਚਲਾਉਣ ’ਚ ਕਰੀਬ 250 ਫੀਸਦੀ ਦਾ ਵਾਧਾ ਹੋਇਆ ਹੈ। ਇਸ ਸਬੰਧੀ ਟ੍ਰੈਫਿਕ ਪੁਲਸ ਨੇ 15 ਜੂਨ ਤੱਕ 2500 ਤੋਂ ਵੱਧ ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਹਨ। ਟ੍ਰੈਫਿਕ ਪੁਲਸ ਦੇ ਸਪੈਸ਼ਲ ਸੀ. ਪੀ. ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਮਾਮਲੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਇਲਾਕੇ ’ਚ ਆਏ, ਜਿੱਥੇ ਲੱਗਭਗ 572 ਚਲਾਨ ਕੱਟੇ ਗਏ।