ਹੁਣ ਤੱਕ 51 ਲੱਖ 49 ਹਜ਼ਾਰ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਟੇਕਿਆ ਮੱਥਾ
Monday, Jul 01, 2024 - 04:38 AM (IST)
ਕਟੜਾ,(ਅਮਿਤ)- ਮਾਂ ਵੈਸ਼ਨੋ ਦੇਵੀ ਦੇ ਦਰਬਾਰ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ 51 ਲੱਖ 49 ਹਜ਼ਾਰ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਨਮਨ ਕੀਤਾ ਅਤੇ ਆਸ਼ੀਰਵਾਦ ਲਿਆ।
ਸਾਲ 2023 ਦੀ ਗੱਲ ਕਰੀਏ ਤਾਂ ਪਹਿਲੇ 6 ਮਹੀਨਿਆਂ ਦੌਰਾਨ 50 ਲੱਖ 43 ਹਜ਼ਾਰ ਸ਼ਰਧਾਲੂ ਮਾਂ ਵੈਸ਼ਨੋ ਦੇਵੀ ਦੇ ਦਰਬਾਰ ’ਚ ਨਤਮਸਤਕ ਹੋਏ ਸਨ।
ਸ਼ਰਧਾਲੂਆਂ ਦੀ ਸਹੂਲਤ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਅਧੀਨ ਸ਼੍ਰਾਈਨ ਬੋਰਡ ਪ੍ਰਸ਼ਾਸਨ ਨੇ ਜੰਮੂ ਤੋਂ ਪੰਛੀ ਦਰਮਿਆਨ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਹੈ ਤਾਂ ਜੋ ਸ਼ਰਧਾਲੂ ਉਕਤ ਸੇਵਾ ਦਾ ਲਾਭ ਉਠਾ ਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਮੱਥਾ ਟੇਕ ਸਕਣ।
ਸ਼ਰਧਾਲੂਆਂ ਦੀ ਸਹੂਲਤ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਵੱਲੋਂ ਜੂਨ ਮਹੀਨੇ ’ਚ ਗਰਭ ਜੂਨ ਆਰਤੀ ਸ਼ੁਰੂ ਕੀਤੀ ਗਈ ਹੈ, ਜਿਸ ’ਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਵੇਰੇ-ਸ਼ਾਮ ਬੈਠ ਕੇ ਦੇਵੀ ਭਗਵਤੀ ਦਾ ਗੁਣਗਾਨ ਕਰ ਰਹੇ ਹਨ।
ਬੈਟਰੀ ਕਾਰ ਲਈ ਨਵਾਂ ਕਿਰਾਇਆ ਅੱਜ ਤੋਂ
ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਚੱਲ ਰਹੀ ਬੈਟਰੀ ਕਾਰ ਦਾ ਕਿਰਾਇਆ ਵਧਾ ਦਿੱਤਾ ਗਿਆ ਹੈ। ਇਹ 1 ਜੁਲਾਈ ਸੋਮਵਾਰ ਤੋਂ ਲਾਗੂ ਹੋਵੇਗਾ। 1 ਜੁਲਾਈ ਤੋਂ ਬੈਟਰੀ ਕਾਰ ਸੇਵਾ ਦਾ ਲਾਭ ਲੈਣ ਲਈ ਸ਼ਰਧਾਲੂਆਂ ਨੂੰ ਲਗਭਗ 27 ਫੀਸਦੀ ਵਧ ਪੈਸੇ ਦੇਣੇ ਪੈਣਗੇ।
ਇਸ ਤੋਂ ਪਹਿਲਾਂ ਅਰਧ-ਕੁਆਰੀ ਇਮਾਰਤ ਲਈ ਸ਼ਰਧਾਲੂਆਂ ਨੂੰ 354 ਰੁਪਏ ਦੇਣੇ ਪੈਂਦੇ ਸਨ ਜਦੋਂ ਕਿ ਹੁਣ 450 ਰੁਪਏ ਦੇਣੇ ਪੈਣਗੇ। ਵਾਪਸੀ ਲਈ ਸ਼ਰਧਾਲੂਆਂ ਨੂੰ 236 ਰੁਪਏ ਦੇਣੇ ਪੈਂਦੇ ਸਨ ਪਰ ਹੁਣ 300 ਰੁਪਏ ਦੇਣੇ ਪੈਣਗੇ।