ਸ਼ਰਮਨਾਕ: 55 ਸਾਲਾ ਬਜ਼ੁਰਗ ਸਣੇ ਤਿੰਨਾਂ ਨੇ ਕੀਤਾ ਨਾਬਾਲਗਾ ਨੂੰ ਗਰਭਵਤੀ

Monday, Dec 03, 2018 - 12:54 PM (IST)

ਸ਼ਰਮਨਾਕ: 55 ਸਾਲਾ ਬਜ਼ੁਰਗ ਸਣੇ ਤਿੰਨਾਂ ਨੇ ਕੀਤਾ ਨਾਬਾਲਗਾ ਨੂੰ ਗਰਭਵਤੀ

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਗਰਦੀਵਾਲਾ 'ਚ ਇਕ 15 ਸਾਲਾ ਲੜਕੀ ਨਾਲ ਬਜ਼ੁਰਗ ਸਮੇਤ 3 ਵਿਅਕਤੀਆਂ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਲੜਕੀ ਗਰਭਵਤੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਨਾਲ ਪਿੰਡ 'ਚ ਹੀ ਡਾਕਟਰੀ ਦੀ ਦੁਕਾਨ ਕਰ ਰਹੇ ਇਕ ਨੌਜਵਾਨ ਅਤੇ ਨਜ਼ਦੀਕੀ ਪਿੰਡ ਦੇ 55 ਸਾਲਾ ਬਜ਼ੁਰਗ ਸਮੇਤ ਰਿਸ਼ਤੇ 'ਚ ਲੱਗਦੇ ਲੜਕੀ ਦੇ ਚਾਚੇ ਨੇ ਬਲਾਤਕਾਰ ਕਰਕੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ। 

ਪੀੜਤ ਲੜਕੀ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਨਜ਼ਦੀਕ ਪਿੰਡ ਦਾ ਇਕ ਬਜ਼ੁਰਗ ਅਤੇ ਨੌਜਵਾਨ ਡਾਕਟਰ ਉਸ ਨੂੰ ਵਰਗਲਾ ਕੇ ਗੰਨੇ ਦੇ ਖੇਤ 'ਚ ਲੈ ਗਏ ਸਨ, ਜਿੱਥੇ ਉਨ੍ਹਾਂ ਨੇ ਉਸ ਨਾਲ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਬਲਾਤਕਾਰ ਦੀ ਹਰਕਤ ਨੂੰ ਅੰਜਾਮ ਦਿੱਤਾ। ਉਸ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਪਰਿਵਾਰ ਦੀ ਗੈਰ-ਹਾਜ਼ਰੀ 'ਚ ਰਿਸ਼ਤੇ 'ਚ ਲੱਗਦਾ ਚਾਚਾ ਵੀ ਜਦੋਂ ਘਰ ਆਉਂਦਾ ਸੀ ਤਾਂ ਉਹ ਵੀ ਉਸ ਦੇ ਨਾਲ ਬਲਾਤਕਾਰ ਕਰਦਾ ਰਹਿੰਦਾ ਸੀ। ਲੜਕੀ ਮੁਤਾਬਕ ਉਸ ਨੂੰ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਸਨ। 

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਲੜਕੀ 5 ਮਹੀਨਿਆਂ ਦੀ ਗਰਭਵਤੀ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਕ ਵਿਆਹ ਸਮਾਗਮ ਦੌਰਾਨ ਪਿੰਡ ਦੀਆਂ ਔਰਤਾਂ ਨੇ ਲੜਕੀ ਨੂੰ ਦੇਖਿਆ ਅਤੇ ਪਰਿਵਾਰ ਨੂੰ ਲੜਕੀ ਦੇ ਗਰਭਵਤੀ ਹੋਣ ਦੀ ਗੱਲ ਦੱਸੀ। ਪਰਿਵਾਰ ਅਤੇ ਪਿੰਡ ਵਾਲਿਆਂ ਵੱਲੋਂ ਚਾਚੇ ਅਤੇ ਦੋ ਹੋਰ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।


author

shivani attri

Content Editor

Related News