ਇਕ ਤਰਫਾ ਪਿਆਰ 'ਚ ਅੰਨ੍ਹੇ ਹੋਏ ਮੁੰਡੇ ਨੇ ਕੁੜੀ ਦਾ ਕਿਰਚਾਂ ਮਾਰ ਕੇ ਕੀਤਾ ਕਤਲ

Monday, May 18, 2020 - 07:48 PM (IST)

ਇਕ ਤਰਫਾ ਪਿਆਰ 'ਚ ਅੰਨ੍ਹੇ ਹੋਏ ਮੁੰਡੇ ਨੇ ਕੁੜੀ ਦਾ ਕਿਰਚਾਂ ਮਾਰ ਕੇ ਕੀਤਾ ਕਤਲ

ਮਹਿਤਪੁਰ (ਸੂਦ) : ਥਾਣਾ ਮਹਿਤਪੁਰ ਪੁਲਸ ਵਲੋਂ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸ : ਲਖਵੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਨੇ ਦੱਸਿਆ ਕਿ ਕੇ. ਸੀ. ਭੱਠਾ ਮਹਿਤਪੁਰ 'ਤੇ ਕੰਮ ਕਰਨ ਵਾਲੇ ਲੜਕੇ ਸ਼ਹਿਯਾਦ ਵੱਲੋਂ ਲੜਕੀ ਰਕਸਾਲ ਨੂੰ ਇਕ ਤਰਫਾ ਪਿਆਰ ਕਰਨ 'ਤੇ ਲੜਕੀ ਦੇ ਪੇਟ ਵਿਚ ਕਿਰਚ ਨਾਲ ਦੋ ਤਿੰਨ ਵਾਰ ਕੀਤੇ ਜਿਸ ਨਾਲ ਲੜਕੀ ਜ਼ਖਮੀ ਹੋ ਗਈ ਅਤੇ ਸਿਵਲ ਹਸਪਤਾਲ 'ਚ ਜੇਰੇ ਇਲਾਜ ਸੀ ਜਿਸ ਦੀ ਕੱਲ ਮੌਤ ਹੋ ਗਈ ਜਿਸ 'ਤੇ ਲੜਕੀ ਦੇ ਪਿਤਾ ਸਗੀਰਾ ਪੁੱਤਰ ਸ਼ਾਹ ਦੀ ਨਵਾਸੀ ਕੇ. ਸੀ. ਭੱਠਾ ਬਾਠ ਕਲਾਂ ਰੋਡ ਮਹਿਤਪੁਰ ਦੇ ਬਿਆਨ 'ਤੇ ਸ਼ਹਿਯਾਦ ਪੁੱਤਰ ਮੁਹੰਮਦ ਸ਼ਹਿਜਾਦ ਵਾਸੀ ਬਿਰਾਲ ਥਾਣਾ ਜ਼ਿਲਾ ਮੁਜੱਫਰ ਨਗਰ ਯੂ. ਪੀ. ਹਾਲ ਵਾਸੀ ਕੇ ਸੀ ਭੱਠਾ ਬਾਠ ਕਲਾਂ ਰੋਡ ਮਹਿਤਪੁਰ ਤੇ ਮੁਕੱਦਮਾ ਰਜਿਸਟਰ ਕੀਤਾ ਗਿਆ । 

ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਨੇ ਲੜਕੀ ਰੁਕਸਾਲ ਦੇ ਕਿਰਚ ਮਾਰਨ ਤੋਂ ਬਾਅਦ ਆਪਣੇ ਪੇਟ ਵਿਚ ਵੀ ਕਿਰਚ ਮਾਰ ਲਈ ਸੀ ਜੋ ਇਸ ਸਮੇਂ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਅੰਮ੍ਰਿਤਸਰ ਵਿਚ ਜੇਰੇ ਇਲਾਜ ਹੈ, ਜਿਸ ਨੂੰ ਡਿਸਚਾਰਜ ਕਰਵਾ ਕੇ ਮੁਕੱਦਮੇ ਵਿਚ ਗ੍ਰਿਫਤਾਰ ਕੀਤਾ ਜਾਵੇਗਾ ।


author

Gurminder Singh

Content Editor

Related News