ਲੁਧਿਆਣਾ ''ਚ ਕੁੜੀ ਨਾਲ ਵਾਪਰੀ ਰੂਹ ਨੂੰ ਝੰਜੋੜ ਦੇਣ ਵਾਲੀ ਘਟਨਾ, ਜਿਸ ਨੇ ਹਿਲਾ ਦਿੱਤਾ ਪੂਰਾ ਸ਼ਹਿਰ (ਪੰਜਾਬ)

09/04/2015 5:50:30 PM

 ਲੁਧਿਆਣਾ (ਕੁਲਵੰਤ)-ਲੁਧਿਆਣਾ ''ਚ ਦਿੱਲੀ ਦੇ ਨਿਰਭਯਾ ਕਾਂਡ ਦੀ ਤਰ੍ਹਾਂ ਹੀ ਵੀਰਵਾਰ ਨੂੰ ਇਕ ਅਜਿਹੀ ਘਟਨਾ ਸਾਹਮਣੇ ਆਈ, ਜਿਸ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਅਸਲ ''ਚ ਇੱਥੇ ਬੁੱਧਵਾਰ ਨੂੰ ਇਕ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਅਤੇ ਫਿਰ ਬੇਰਹਿਮੀ ਨਾਲ ਉਸ ਦਾ ਕਤਲ ਕਰਕੇ ਨਗਨ ਹਾਲਤ ''ਚ ਉਸ ਦੀ ਲਾਸ਼ ਨਹਿਰ ''ਚ ਸੁੱਟ ਦਿੱਤੀ ਗਈ। 
ਜਾਣਕਾਰੀ ਮੁਤਾਬਕ ਜਨਤਾ ਨਗਰ ਦੀ ਰਹਿਣ ਵਾਲੀ ਇੰਦਰ ਰੇਖਾ 12ਵੀਂ ਜਮਾਤ ''ਚ ਪੜ੍ਹਦੀ ਸੀ। ਬੁੱਧਵਾਰ ਨੂੰ ਸਕੂਲ ''ਚੋਂ ਛੁੱਟੀ ਹੋਈ ਤਾਂ ਉਹ ਘਰ ਨਹੀਂ ਪਰਤੀ, ਜਿਸ ਤੋਂ ਬਾਅਦ ਘਰਦਿਆਂ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਵੀਰਵਾਰ ਨੂੰ ਪੁਲਸ ਨੇ ਉਸ ਦੀ ਲਾਸ਼ ਨੂੰ ਜੱਵਦੀ ਪੁਲ ਤੋਂ ਬਰਾਮਦ ਕਰ ਲਿਆ। ਲਾਸ਼ ਨੂੰ ਦੇਖਣ ਤੋਂ ਬਾਅਦ ਤਾਂ ਪੁਲਸ ਵੀ ਹਿੱਲ ਗਈ ਕਿਉਂਕਿ ਕੁੜੀ ਦੇ ਪੈਰ ਬੰਨ੍ਹੇ ਹੋਏ ਸਨ ਅਤੇ ਉਹ ਬਿਲਕੁਲ ਨਗਨ ਹਾਲਤ ''ਚ ਸੀ।
ਇਸ ਤੋਂ ਬਾਅਦ ਮ੍ਰਿਤਕ ਕੁੜੀ ਦਾ ਪੋਸਟ ਮਾਰਟਮ ਕਰਵਾਇਆ ਗਿਆ ਤਾਂ ਉਸ ''ਚ ਸਮੂਹਕ ਬਲਾਤਕਾਰ ਦੀ ਪੁਸ਼ਟੀ ਹੋਈ। ਮੌਤ ਦਾ ਕਾਰਨ ਗਲਾ ਘੁੱਟਣਾ ਅਤੇ ਸਿਰ ''ਤੇ ਸੱਟ ਲੱਗਣਾ ਦੱਸਿਆ ਗਿਆ। ਮ੍ਰਿਤਕਾ ਦੇ ਗੁਪਤ ਅੰਗ ਅਤੇ ਬਾਹਾਂ ''ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸਨ। ਪੋਸਟ ਮਾਰਟਮ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ। ਇਸ ਫਿਲਹਾਲ ਕਤਲਕਾਂਡ ਦੀ ਗੁੱਥੀ ਸੁਲਝਾਉਣ ਲਈ ਕਈ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਜਾਂਚ ''ਚ ਲੱਗ ਗਈਆਂ ਹਨ। 

 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Babita Marhas

News Editor

Related News