ਪੰਜਾਬ ''ਚ ਵੱਡੀ ਵਾਰਦਾਤ, ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ, ਜਾਂਚ ''ਚ ਜੁਟੀ ਪੁਲਸ (ਵੀਡੀਓ)

Thursday, Apr 25, 2024 - 06:39 PM (IST)

ਪੰਜਾਬ ''ਚ ਵੱਡੀ ਵਾਰਦਾਤ, ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ, ਜਾਂਚ ''ਚ ਜੁਟੀ ਪੁਲਸ (ਵੀਡੀਓ)

ਪਠਾਨਕੋਟ- ਪਠਾਨਕੋਟ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਪਠਾਨਕੋਟ ਸ਼ਹਿਰ ਦੇ ਅਬਰੋਲ ਨਗਰ ਰੋਡ 'ਤੇ ਜ਼ਬਰਦਸਤ ਧਮਾਕਾ ਹੋਇਆ ਹੈ। ਬਲਾਸਟ ਇੰਨਾ ਭਿਆਨਕ ਹੋਇਆ ਕਿ ਪੂਰਾ ਸ਼ਹਿਰ ਕੰਬ ਉੱਠਿਆ ਹੈ ਜਿਸ ਵੇਲੇ ਧਮਾਕਾ ਹੋਇਆ ਤਾਂ ਨੇੜੇ ਦੁਕਾਨਾਂ ਅਤੇ ਰੇੜੀ ਵਾਲੇ ਭੱਜ ਗਏ। ਜਿਸਦੇ ਬਾਅਦ ਲੋਕਾਂ ਵੱਲੋਂ  ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਦੀਆਂ ਵੱਡੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੌਰਾਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਪਾਸੇ ਸਨਸਨੀ ਫੈਲੀ ਹੋਈ ਹੈ। 

ਇਹ ਵੀ ਪੜ੍ਹੋ- ਅਦਾਲਤ 'ਚ ਚੱਲ ਰਿਹਾ ਸੀ ਤਲਾਕ ਦਾ ਕੇਸ, ਪਤੀ ਨੇ ਸ਼ਰੇਆਮ ਪਤਨੀ ਨੂੰ ਰਸਤੇ 'ਚ ਘੇਰ ਕਰ 'ਤਾ ਸ਼ਰਮਨਾਕ ਕਾਰਾ

ਇਸ ਦੌਰਾਨ ਮੌਜੂਦ ਲੋਕਾਂ ਨੇ ਦੱਸਿਆ ਕਿ ਬਲਾਸਟ ਇੰਨਾ ਜ਼ਬਰਦਸਤ ਦੀ ਕਿ ਆਵਾਜ਼ ਪੂਰੇ ਸ਼ਹਿਰ 'ਚ ਗੂੰਝ ਉੱਠੀ ਅਤੇ ਅੱਗ ਦਾ ਗੁਬਾਰ ਉੱਡਦਾ ਦਿਖਾਈ ਦਿੱਤਾ। ਦੱਸਿਆ ਜਾ ਰਿਹਾ ਹੈ ਇਹ ਬੰਬ ਨਹਿਰ ਦੇ ਕਿਨਾਰੇ ਬਲਾਸਟ ਕੀਤਾ ਗਿਆ ਹੈ ਜੋ ਕਿ ਪੰਜਾਬ 'ਚ ਇਕ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ- ਸੇਫ਼ ਸਕੂਲ ਵਾਹਨ ਪਾਲਿਸੀ ਦੇ ਮੱਦੇਨਜ਼ਰ DC ਸਾਰੰਗਲ ਨੇ ਸਖ਼ਤ ਹੁਕਮ ਕੀਤੇ ਜਾਰੀ, ਦੱਸੀਆਂ ਇਹ ਜ਼ਰੂਰੀ ਗੱਲਾਂ

ਇਸ ਦੌਰਾਨ ਮੌਕੇ ਤਾਂ ਪਹੁੰਚੀ ਪੁਲਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਪੁਸ਼ਟੀ ਕੀਤੀ ਕਿ ਜੋ ਹੋਇਆ ਹੈ ਉਹ ਕੋਈ ਆਰਡੀਐਕਸ ਜਾਂ ਫਿਰ ਕੋਈ ਵਿਸਫੋਟਕ ਸਮਗਰੀ ਨਹੀਂ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਜਗ੍ਹਾ 'ਤੇ ਪੂਰ ਦੇ ਢੇਰ ਲੱਗੇ ਹੋਏ ਸੀ ਜਿਸ ਨੂੰ ਅੱਗ ਲਗਾਈ ਗਈ ਸੀ, ਹੋ ਸਕਦਾ ਹੈ ਕਿਸੇ ਨੇ ਇਸ 'ਚ ਸ਼ਰਾਬ ਦੀ ਬੋਤਲ ਸੁੱਟੀ ਹੋਵੇ ਅਤੇ ਬੋਤਲ ਫੱਟਣ ਕਾਰਨ ਇਹ ਧਮਾਕਾ ਹੋਇਆ ਹੈ। ਪੁਲਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ ਜੇ ਕੁਝ ਹੋਰ ਸਾਹਮਣੇ ਆਉਂਦਾ ਹੈ ਤਾਂ ਦੱਸ ਦਿੱਤਾ ਜਾਵੇਗਾ। ਪੁਸਲ ਨੇ ਲੋਕਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਪੁਲਸ ਆਪਣਾ ਕੰਮ ਬਾਖੂਬੀ ਕਰ ਰਹੀ ਹੈ।

ਇਹ ਵੀ ਪੜ੍ਹੋ- ਦਾਦਾ-ਦਾਦੀ ਨਾਲ ਜਾ ਰਹੇ ਚਾਰ ਸਾਲਾ ਬੱਚੇ ਦੀ ਦਰਦਨਾਕ ਮੌਤ, ਬੁਲੇਟ ਹੇਠ ਆਉਣ ਕਾਰਣ ਵਾਪਰਿਆ ਭਾਣਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News