ਪੰਜਾਬ 'ਚ ਫਿਰ ਬੇਸ਼ਰਮੀ ਦੀਆਂ ਹੱਦਾਂ ਪਾਰ, ਨਾਬਾਲਗ ਕੁੜੀ ਨਾਲ Gangrape, ਘਰ 'ਚ ਹੀ ਲੁੱਟੀ ਇੱਜ਼ਤ

Monday, May 06, 2024 - 12:11 PM (IST)

ਪੰਜਾਬ 'ਚ ਫਿਰ ਬੇਸ਼ਰਮੀ ਦੀਆਂ ਹੱਦਾਂ ਪਾਰ, ਨਾਬਾਲਗ ਕੁੜੀ ਨਾਲ Gangrape, ਘਰ 'ਚ ਹੀ ਲੁੱਟੀ ਇੱਜ਼ਤ

ਲੁਧਿਆਣਾ (ਰਾਜ) : ਪੰਜਾਬ ਦੇ ਲੁਧਿਆਣਾ 'ਚ ਫਿਰ ਸ਼ਰਮਸਾਰ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਫੈਕਟਰੀ ਮਾਲਕ ਦੇ ਪੁੱਤ ਨੇ ਘਰ 'ਚ ਕੰਮ ਕਰ ਰਹੀ ਨਾਬਾਲਗ ਕੁੜੀ ਨਾਲ ਸਾਥੀਆਂ ਸਣੇ ਮਿਲ ਕੇ ਸਮੂਹਿਕ ਜਬਰ-ਜ਼ਿਨਾਹ ਵਰਗੀ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : Heat Wave ਨੂੰ ਲੈ ਕੇ ਜਾਰੀ ਹੋ ਗਈ ਐਡਵਾਈਜ਼ਰੀ, ਪਸੀਨੇ ਛੁਡਾਉਣ ਵਾਲੀ ਗਰਮੀ ਕੱਢੇਗੀ ਪੂਰੇ ਵੱਟ

ਜਾਣਕਾਰੀ ਦਿੰਦੇ ਹੋਏ ਪੀੜਤ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਦੋਸ਼ੀ ਮੁੰਡੇ ਦੇ ਪਿਤਾ ਦੀ ਫੈਕਟਰੀ 'ਚ ਕੰਮ ਕਰਦਾ ਹੈ ਅਤੇ ਇਸੇ ਕਾਰਨ ਉਸ ਨੇ ਆਪਣੀ ਨਾਬਾਲਗ ਧੀ ਨੂੰ ਉਨ੍ਹਾਂ ਦੇ ਘਰ ਸਾਫ਼-ਸਫ਼ਾਈ ਦੇ ਕੰਮ 'ਤੇ ਰਖਵਾ ਦਿੱਤਾ। ਕੁੜੀ ਦੋਸ਼ੀ ਮੁੰਡੇ ਦੇ ਘਰ 'ਚ ਹੀ ਰਹਿੰਦੀ ਸੀ ਅਤੇ ਮਾਤਾ-ਪਿਤਾ 10-15 ਦਿਨਾਂ ਬਾਅਦ ਉਸ ਨੂੰ ਮਿਲ ਆਉਂਦੇ ਸੀ।

ਇਹ ਵੀ ਪੜ੍ਹੋ : ਅੱਜ ਬੰਦ ਰਹਿਣਗੀਆਂ ਇਹ ਸੜਕਾਂ, ਟ੍ਰੈਫਿਕ ਐਡਵਾਈਜ਼ਰੀ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ

ਇਸ ਵਾਰ ਜਦੋਂ ਮਾਤਾ-ਪਿਤਾ ਆਪਣੀ ਧੀ ਨੂੰ ਮਿਲਣ ਗਏ ਤਾਂ ਉਸ ਨੇ ਦੱਸਿਆ ਕਿ ਫੈਕਟਰੀ ਮਾਲਕ ਦੇ ਪੁੱਤ ਨੇ ਆਪਣੀ ਸਾਥੀਆਂ ਸਣੇ ਮਿਲ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਉਸ ਨੂੰ ਡਰਾਇਆ-ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਣਗੇ। ਇਸ ਤੋਂ ਬਾਅਦ ਮਾਤਾ-ਪਿਤਾ ਨੇ ਥਾਣਾ ਪੀ. ਏ. ਯੂ. ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਫਿਲਹਾਲ ਪੁਲਸ ਨੇ ਦੋਸ਼ੀ ਮੁੰਡੇ ਅਤੇ ਉਸ ਦੇ 2 ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News