ਵਿਅਕਤੀ ਨੇ ਧੋਖੇ ਨਾਲ ਆਪਣੇ ਤੋਂ 16 ਸਾਲ ਛੋਟੀ ਕੁੜੀ ਨਾਲ ਕਰਵਾਇਆ ਵਿਆਹ, ਫ਼ਿਰ ਜੋ ਕੀਤਾ ਸੁਣ ਕੰਬ ਜਾਵੇਗੀ ਰੂਹ

Monday, Apr 22, 2024 - 02:03 PM (IST)

ਵਿਅਕਤੀ ਨੇ ਧੋਖੇ ਨਾਲ ਆਪਣੇ ਤੋਂ 16 ਸਾਲ ਛੋਟੀ ਕੁੜੀ ਨਾਲ ਕਰਵਾਇਆ ਵਿਆਹ, ਫ਼ਿਰ ਜੋ ਕੀਤਾ ਸੁਣ ਕੰਬ ਜਾਵੇਗੀ ਰੂਹ

ਲੁਧਿਆਣਾ: ਪ੍ਰਾਪਰਟੀ ਦੇ ਲਾਲਚ ਵਿਚ ਇਕ ਵਿਅਕਤੀ ਨੇ ਪਹਿਲਾਂ ਉਮਰ ਘੱਟ ਦੱਸ ਕੇ ਧੋਖੇ ਨਾਲ ਆਪਣੇ ਤੋਂ 16 ਸਾਲ ਛੋਟੀ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਵਿਆਹ ਹੁੰਦਿਆਂ ਹੀ ਆਪਣੇ ਅਸਲੀ ਰੰਗ ਦਿਖਾਣੇ ਸ਼ੁਰੂ ਕਰ ਦਿੱਤੇ। ਉਸ ਨੇ ਕੁੜੀ ਨੂੰ ਪ੍ਰਾਪਰਟੀ ਵੇਚ ਕੇ ਪੈਸੇ ਦੇਣ ਲਈ ਮਜਬੂਰ ਕਰਨ ਵਾਸਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਹੋਰ ਤਾਂ ਹੋਰ ਕੁੜੀ ਨਾਲ ਗਰਭ-ਅਸਵਥਾ ਦੌਰਾਨ ਵੀ ਹੈਵਾਨੀਅਤ ਭਰਿਆ ਸਲੂਕ ਕਰਦਾ ਰਿਹਾ, ਜਿਸ ਕਾਰਨ ਬੱਚਾ ਮਰਿਆ ਹੋਇਆ ਪੈਦਾ ਹੋਇਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੀ ਵੱਡੀ ਕਾਰਵਾਈ! ਨਾਮੀ ਗੈਂਗਸਟਰ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ

ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਗੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 2018 ਵਿਚ ਅਮਰਦੀਪ ਸਿੰਘ ਵਾਸੀ ਦੁਗਰੀ ਦੇ ਨਾਲ ਹੋਇਆ ਸੀ। ਅਮਰ ਨੇ ਉਸ ਵੇਲੇ ਦੱਸਿਆ ਸੀ ਕਿ ਉਸ ਦਾ ਜਨਮ 1979 ਵਿਚ ਹੋਇਆ ਹੈ। ਉਸ ਨੇ ਦੋਸ਼ ਲਗਾਇਆ ਕਿ ਅਮਰ ਨੇ ਵਿਆਹ ਤੋਂ 1 ਮਹੀਨੇ ਬਾਅਦ ਹੀ ਪ੍ਰਾਪਰਟੀ ਲਈ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ 2 ਸਾਲ ਤਕ ਪਰਿਵਾਰ ਨੂੰ ਕੁਝ ਨਹੀਂ ਦੱਸਿਆ। ਜਦੋਂ ਉਹ ਗਰਭਵਤੀ ਹੋ ਗਈ ਤਾਂ ਅਮਰਦੀਪ ਨੇ ਕਿਹਾ ਕਿ ਉਹ ਮੈਂ ਤੈਨੂੰ ਤੇ ਤੇਰੇ ਬੱਚੇ ਨੂੰ ਨਹੀਂ ਰੱਖ ਸਕਦਾ ਤੇ ਗਰਭਪਾਤ ਕਰਵਾਉਣ ਲਈ ਦਬਾਅ ਬਣਾਉਣ ਲੱਗ ਪਿਆ। ਗੁਰਜੀਤ ਨੇ ਗੱਲ ਨਹੀਂ ਮੰਨੀ ਤੇ ਆਪਣੇ ਪੇਕੇ ਘਰ ਰੋਪੜ ਚਲੀ ਗਈ। ਕੁਝ ਸਮਾਂ ਬਾਅਦ ਪੰਚਾਇਤ ਬੈਠੀ ਤੇ ਪਤੀ ਉਸ ਨੂੰ ਆਪਣੇ ਨਾਲ ਲੈ ਗਿਆ। ਪਰ ਉਹ ਫ਼ਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਫਿਰ ਉਸ ਨਾਲ ਕੁੱਟਮਾਰ ਕੀਤੀ। ਜਦੋਂ ਗੁਰਜੀਤ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਬੱਚਿਆ ਮ੍ਰਿਤਕ ਅਵਸਥਾ ਵਿਚ ਪੈਦਾ ਹੋਇਆ। 

ਇਹ ਖ਼ਬਰ ਵੀ ਪੜ੍ਹੋ - ਚੋਣ ਜ਼ਾਬਤੇ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ! ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਜਾਅਲੀ ਕਾਗਜ਼ ਬਣਾ ਕੇ ਲੁਕਾਈ ਉਮਰ

ਔਰਤ ਨੇ ਦੋਸ਼ ਲਗਾਏ ਕਿ ਉਸ ਨੂੰ ਪਿਛਲੇ ਸਾਲ ਪਤਾ ਲੱਗਿਆ ਕਿ ਉਸ ਦੇ ਪਤੀ ਦਾ ਜਨਮ 1970 ਵਿਚ ਹੋਇਆ, ਜਦਕਿ ਵਿਆਹ ਦੇ ਸਮੇਂ ਉਸ ਨੇ ਆਪਣਾ ਜਨਮ 1979 ਵਿਚ ਹੋਇਆ ਦੱਸਿਆ ਸੀ। ਇਸ ਹਿਸਾਬ ਨਾਲ ਤਾਂ ਉਹ ਉਸ ਤੋਂ 16 ਸਾਲ ਵੱਡਾ ਹੈ। ਪੀੜਤਾ ਨੇ ਕਮਿਸ਼ਨਰ ਦਫ਼ਤਰ ਵਿਚ ਸਿਕਾਇਤ ਦੇ ਕੇ ਪਤੀ ਦੇ ਕਾਗਜ਼ਾਂ ਦੀ ਜਾਂਚ ਕਰਵਾਈ। ਉਸ ਨੇ ਦੋਸ਼ ਲਗਾਇਆ ਕਿ ਪ੍ਰਾਪਰਟੀ ਦੇ ਲਾਲਚ ਵਿਚ ਉਸ ਨੇ ਉਮਰ ਘੱਟ ਦੱਸ ਕੇ ਵਿਆਹ ਕਰਵਾਇਆ ਹੈ। ਔਰਤ ਦੀ ਸ਼ਿਕਾਇਤ 'ਤੇ ਪੁਲਸ ਨੇ ਅਮਰਦੀਪ ਸਿੰਘ 'ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਫ਼ਿਲਹਾਲ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News