ਸੁਨਿਆਰਿਆਂ ਨਾਲ ਠੱਗੀ ਮਾਰਨ ਵਾਲੀ ਕੁੜੀ ਗ੍ਰਿਫ਼ਤਾਰ

Saturday, Apr 20, 2024 - 05:16 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਹਿਰ ਦੇ ਸੁਨਿਆਰਿਆਂ ਨਾਲ ਠੱਗੀ ਕਰਨ ਦੇ ਮਾਮਲੇ ’ਚ ਫ਼ਰਾਰ ਕੁੜੀ ਨੂੰ ਆਪਰੇਸ਼ਨ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੁੜੀ ਦੀ ਪਛਾਣ 24 ਸਾਲਾ ਅਨਮੋਲ ਦੇ ਰੂਪ ’ਚ ਹੋਈ ਹੈ, ਜੋ ਸੈਕਟਰ-56 ਦੀ ਰਹਿਣ ਵਾਲੀ ਹੈ। ਉਸ ਖ਼ਿਲਾਫ਼ 5 ਸਾਲ ਪਹਿਲਾਂ ਮਨੀਮਾਜਰਾ ਥਾਣਾ ਪੁਲਸ ਨੇ ਦੋ ਮਾਮਲਿਆਂ ਵਿਚ ਧੋਖਾਧੜੀ ਦੇ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਸੈਕਟਰ-31 ਥਾਣਾ ਪੁਲਸ ਨੇ ਵੀ ਧੋਖਾਧੜੀ ਦੀ ਐੱਫ. ਆਈ. ਆਰ. ਦਰਜ ਕੀਤੀ ਸੀ।

ਇਨ੍ਹਾਂ ਮਾਮਲਿਆਂ ’ਚ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਸੀ। ਆਪਰੇਸ਼ਨ ਸੈੱਲ ਨੇ ਸੂਚਨਾ ਦੇ ਆਧਾਰ ’ਤੇ ਉਸ ਨੂੰ ਸੈਕਟਰ-56 ਤੋਂ ਗ੍ਰਿਫ਼ਤਾਰ ਕੀਤਾ। ਪੁਲਸ ਮੁਤਾਬਕ ਅਨਮੋਲ ਤੇ ਉਸ ਦਾ ਸਾਥੀ ਮਨਪ੍ਰੀਤ ਸਿੰਘ ਸੁਨਿਆਰਿਆਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ। ਉਹ ਸੁਨਿਆਰਿਆਂ ਕੋਲ ਜਾ ਕੇ ਸੋਨਾ ਖ਼ਰੀਦਣ ਲਈ ਫ਼ਰਜ਼ੀ ਟਰਾਂਜ਼ੈਕਸ਼ਨ ਦਿਖਾ ਕੇ ਠੱਗੀ ਕਰਦੇ ਸਨ। ਪੁਲਸ ਨੂੰ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਭਾਲ ਸੀ।


Babita

Content Editor

Related News