ਮਕਾਨ ਦੀ ਛੱਤ ਡਿੱਗਣ ਨਾਲ ਵਾਪਰੇ ਹਾਦਸੇ ''ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਕੋਮਲ ਨੇ ਤੋੜਿਆ ਦਮ
Sunday, Jun 11, 2017 - 03:05 PM (IST)
ਨਿਹਾਲ ਸਿੰਘ ਵਾਲਾ(ਬਾਵਾ)— ਬੀਤੇ ਦਿਨੀਂ ਪਿੰਡ ਪੱਤੋ ਹੀਰਾ ਸਿੰਘ ਵਿਖੇ ਮੀਂਹ ਪੈਣ ਕਾਰਨ ਛੱਤ ਹੇਠਾਂ ਦਬ ਕੇ ਮਾਰੇ ਗਏ ਪਰਿਵਾਰ ਦੇ ਚੌਥੇ ਮੈਂਬਰ ਦੀ ਵੀ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਬੀਤੀ ਰਾਤ ਮੌਤ ਹੋ ਗਈ। ਦੱਸਣਯੋਗ ਹੈ ਕਿ ਮੀਂਹ ਨਾਲ ਵਰਾਂਡੇ ਦੀ ਛੱਤ ਡਿੱਗਣ ਕਾਰਨ ਇਸ ਪਰਿਵਾਰ ਦੇ ਮਾਂ-ਪੁੱਤ ਅਤੇ 2 ਦੋਹਤਰੀਆਂ ਮਲਬੇ ਹੇਠਾਂ ਦਬ ਗਈਆਂ ਸਨ। ਮਾਂ-ਪੁੱਤ ਅਤੇ ਇਕ ਦੋਹਤੀ ਦੀ ਪਹਿਲੇ ਦਿਨ ਹੀ ਮੌਤ ਹੋ ਗਈ ਸੀ, ਜਦਕਿ 7 ਸਾਲ ਦੀ ਬੱਚੀ ਕੋਮਲ ਉਸੇ ਦਿਨ ਤੋਂ ਉਕਤ ਹਸਪਤਾਲ ਵਿਖੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ।
