ਵੇਰਕਾ ਮਿਲਕ ਪਲਾਂਟ ਨੇੜਿਓਂ ਨਹਿਰ ’ਚੋਂ ਕੁੜੀ ਦੀ ਲਾਸ਼ ਬਰਾਮਦ

11/28/2020 10:20:57 AM

ਲੁਧਿਆਣਾ (ਰਿਸ਼ੀ) : ਵੇਰਕਾ ਮਿਲਕ ਪਲਾਂਟ ਕੋਲ ਸਿੱਧਵਾਂ ਨਹਿਰ ’ਚੋਂ ਸ਼ੁੱਕਰਵਾਰ ਨੂੰ ਇਕ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਪਛਾਣ ਨਾ ਹੋਣ ਕਾਰਨ ਲਾਸ਼ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਮਧੂ ਬਾਲਾ ਮੁਤਾਬਕ ਸ਼ੁੱਕਰਵਾਰ ਸ਼ਾਮ ਲਗਭਗ 4 ਵਜੇ ਰਾਹਗੀਰਾਂ ਨੇ ਨਹਿਰ 'ਚ ਲਾਸ਼ ਦੇਖ ਕੇ ਪੁਲਸ ਕੰਟਰੋਲ ਰੂਪ ’ਤੇ ਸੂਚਨਾ ਦਿੱਤੀ। ਮੌਕੇ ’ਤੇ ਜਾ ਕੇ ਪੁਲਸ ਨੇ ਨਹਿਰ ’ਚੋਂ ਲਾਸ਼ ਕੱਢੀ।

ਲਾਸ਼ ਕੁੜੀ ਦੀ ਹੈ, ਜਿਸ ਦੀ ਉਮਰ 20 ਤੋਂ 25 ਸਾਲ ਦੇ ਦਰਮਿਆਨ ਲੱਗ ਰਹੀ ਹੈ। ਮੁੱਢਲੀ ਜਾਂਚ 'ਚ ਪੁਲਸ ਨੂੰ ਕੋਈ ਪਛਾਣ ਪੱਤਰ ਨਹੀਂ ਮਿਲਿਆ। ਮ੍ਰਿਤਕਾ ਨੇ ਕਾਲੇ ਰੰਗ ਦੀ ਪੈਂਟ ਪਹਿਨੀ ਹੋਈ ਹੈ, ਉਸੇ ਦੇ ਜ਼ਰੀਏ ਪੁਲਸ ਉਸ ਦੀ ਪਛਾਣ 'ਚ ਜੁੱਟ ਗਈ ਹੈ। ਪੁਲਸ ਮੁਤਾਬਕ ਸਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ। ਹਾਲ ਦੀ ਘੜੀ ਕੇਸ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ।


Babita

Content Editor Babita