ਲੜਕੀ ''ਤੇ ਅਵਾਰਾਂ ਕੁੱਤੇ ਨੇ ਕੀਤਾ ਹਮਲਾ, ਹਾਲਤ ਗੰਭੀਰ

Sunday, Jun 11, 2017 - 05:31 PM (IST)

ਲੜਕੀ ''ਤੇ ਅਵਾਰਾਂ ਕੁੱਤੇ ਨੇ ਕੀਤਾ ਹਮਲਾ, ਹਾਲਤ ਗੰਭੀਰ


ਕਪੂਰਥਲਾ—ਸ਼ਹਿਰ 'ਚ ਰਹਿੰਦੇ ਲੋਕਾਂ ਦਾ ਅਵਾਰਾਂ ਕੁੱਤਿਆਂ ਨੇ ਜੀਣਾ ਮੁਸ਼ਕਲ ਕਰ ਦਿੱਤਾ ਹੈ। ਇਥੇ ਇਕ ਲੜਕੀ ਸੋਨਿਆਂ ਜੋ ਕੰਮ ਤੋਂ ਵਾਪਸ ਘਰ ਜਾ ਰਹੀ ਸੀ, ਉਸ ਨੂੰ ਇਕ ਅਵਾਰਾ ਕੁੱਤੇ ਨੇ ਕੱਟ ਕੇ ਜ਼ਖਮੀ ਕਰ ਦਿੱਤਾ। ਲੜਕੀ ਨੂੰ ਲੋਕਾਂ ਨੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਹੈ ਜਿੱਥੇ ਉਸ ਦੀ ਹਾਲਾਤ ਗੰਭੀਰ ਦਸੀ ਜਾ ਰਹੀ ਹੈ। ਅਵਾਰਾਂ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਦੀਆਂ ਵੱੱਧ ਰਹੀਆਂ ਘਟਨਾਵਾਂ ਕਾਰਨ ਲੋਕਾਂ 'ਚ ਡਰ ਪੈਦਾ ਹੋ ਗਿਆ ਹੈ। ਪ੍ਰਸ਼ਾਸਨ ਨੂੰ ਇਸ ਵੱਲ ਸਖ਼ਤ ਧਿਆਨ ਦੇਣ ਦੀ ਜ਼ਰੂਰਤ ਹੈ।


Related News