ਲੁਧਿਆਣਾ ''ਚ ਦਰਦਨਾਕ ਹਾਦਸਾ, 2 ਦੋਸਤ ਹੋਏ ਗੰਭੀਰ ਜ਼ਖਮੀ, ਹਾਲਤ ਨਾਜ਼ੁਕ

Saturday, May 02, 2026 - 12:27 PM (IST)

ਲੁਧਿਆਣਾ ''ਚ ਦਰਦਨਾਕ ਹਾਦਸਾ, 2 ਦੋਸਤ ਹੋਏ ਗੰਭੀਰ ਜ਼ਖਮੀ, ਹਾਲਤ ਨਾਜ਼ੁਕ

ਲੁਧਿਆਣਾ (ਖੁਰਾਣਾ) : ਪੰਜਾਬ ਦੀ ਉਦਯੋਗਿਕ ਨਗਰੀ ਲੁਧਿਆਣਾ ਦੇ ਗਿਆਸਪੁਰਾ ਇਲਾਕੇ 'ਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇੱਥੇ ਇੱਕ ਕੈਂਟਰ ਚਾਲਕ ਦੀ ਅੰਨ੍ਹੇਵਾਹ ਰਫ਼ਤਾਰ ਨੇ ਦੋ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਦੋ ਦੋਸਤ ਅਨਵਰ ਅਲੀ ਅਤੇ ਅਰੁਣ ਕੁਮਾਰ ਬੀਤੇ ਦਿਨੀਂ ਕਿਸੇ ਕੰਮ ਲਈ ਜਾ ਰਹੇ ਸਨ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕੈਂਟਰ ਚਾਲਕ ਨੇ ਆਪਣੀ ਗੱਡੀ 'ਤੇ ਕਾਬੂ ਖੋਹ ਦਿੱਤਾ ਅਤੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਇੱਕ ਭਾਰੀ ਖੰਭੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਭਿਆਨਕ ਸੀ ਕਿ ਬਿਜਲੀ ਦਾ ਭਾਰੀ ਖੰਭਾ ਉੱਖੜ ਕੇ ਸਿੱਧਾ ਨੌਜਵਾਨਾਂ 'ਤੇ ਜਾ ਡਿੱਗਿਆ। ਇਸ ਹਾਦਸੇ 'ਚ ਅਨਵਰ ਅਲੀ ਦੀ ਲੱਤ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਨਕਾਰਾ ਹੋ ਗਈ ਹੈ, ਜਦੋਂ ਕਿ ਅਰੁਣ ਕੁਮਾਰ ਦਾ ਪੈਰ ਸਰੀਰ ਤੋਂ ਕੱਟ ਕੇ ਵੱਖ ਹੋ ਗਿਆ। ਇਹ ਹਾਦਸਾ ਕੈਂਟਰ ਚਾਲਕ ਦੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਪੀੜਤ ਨੌਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਇਲਾਕੇ 'ਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।
 


author

Babita

Content Editor

Related News