ਨੌਜਵਾਨ ਕੁੜੀ ਨੇ ਪੜ੍ਹਨੇ ਪਾਇਆ ਲੁਟੇਰਾ, ਬਹਾਦਰੀ ਦੇਖ ਹੈਰਾਨ ਰਹਿ ਗਏ ਲੋਕ

Wednesday, Nov 22, 2017 - 07:32 PM (IST)

ਨੌਜਵਾਨ ਕੁੜੀ ਨੇ ਪੜ੍ਹਨੇ ਪਾਇਆ ਲੁਟੇਰਾ, ਬਹਾਦਰੀ ਦੇਖ ਹੈਰਾਨ ਰਹਿ ਗਏ ਲੋਕ

ਪਟਿਆਲਾ (ਜੋਸਨ) : ਇੱਥੋਂ ਦੀ ਗੁਰਬਖ਼ਸ ਕਲੋਨੀ ਦੀ ਗਲੀ ਨੰਬਰ 7 ਵਿਚ ਦੇਰ ਸ਼ਾਮ ਇਕ ਐਕਟਿਵਾ ਸਵਾਰ ਲੁਟੇਰੇ ਨੇ ਆਪਣੇ ਘਰ ਅੱਗੇ ਖੜ੍ਹੀ ਨੌਜਵਾਨ ਲੜਕੀ ਤੋਂ ਪਰਸ ਝਪਟਣ ਦੀ ਕੋਸ਼ਿਸ਼ ਪਰ ਜ਼ਖਮੀ ਹੋਣ ਦੇ ਬਵਾਜੂਦ ਵੀ ਲੜਕੀ ਡੱਟ ਕੇ ਲੁਟੇਰੇ ਦਾ ਮੁਕਾਬਲਾ ਕਰਦੀ ਰਹੀ ਪਰਸ ਲੁਟੇਰੇ ਹੱਥ ਨਹੀਂ ਜਾਣ ਦਿੱਤਾ।
ਘਟਨਾ ਦੇਰ ਸ਼ਾਮ ਵਾਪਰੀ ਜਦੋਂ ਲੁਟੇਰਾ ਦੀਪਿਕਾ ਸ਼ਰਮਾ ਨਾਮਕ ਲੜਕੀ ਦਾ ਪਰਸ ਖੋਹ ਕੇ ਭੱਜਣ ਲੱਗਾ ਤਾਂ ਲੜਕੀ ਨੇ ਪਰਸ ਨੂੰ ਘੁੱਟ ਕੇ ਫੜ ਲਿਆ। ਹਾਲਾਂਕਿ ਲੜਕੀ ਨੂੰ ਕਾਫ਼ੀ ਦੂਰ ਤੱਕ ਲੁਟੇਰਾ ਘੜੀਸਦਾ ਲੈ ਗਿਆ। ਆਖ਼ਿਰ ਲੜਕੀ ਦੇ ਹੌਸਲੇ ਅੱਗੇ ਲੁਟੇਰੇ ਨੂੰ ਹਾਰ ਮੰਨਣੀ ਪਈ ਅਤੇ ਉਹ ਪਰਸ ਛੱਡ ਕੇ ਫਰਾਰ ਹੋ ਗਿਆ। ਦੀਪਿਕਾ ਵੱਲੋਂ ਰੌਲਾ ਪਾਉਣ 'ਤੇ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਿਸ 'ਤੇ ਅਰਬਨ ਅਸਟੇਟ ਦੇ ਐੱਸ.ਐੱਚ.ਓ. ਹਰਜਿੰਦਰ ਢਿੱਲੋਂ ਨੇ ਇਲਾਕੇ ਵਿਚ ਪੁਲਸ ਟੀਮ ਤਾਇਨਾਤ ਕਰ ਦਿੱਤੀਆਂ ਅਤੇ ਲੋਕਾਂ ਨੇ ਪੁਲਸ ਦੀ ਮਦਦ ਨਾਲ ਲੁਟੇਰੇ ਨੂੰ ਦਬੋਚ ਲਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੁਟੇਰੇ ਵਲੋਂ ਦੂਰ ਤਕ ਘਸੀਟਣ ਕਾਰਨ ਦੀਪਿਕਾ ਜ਼ਖਮੀ ਹੋ ਗਈ। ਉਧਰ ਐੱਸ.ਐੱਚ.ਓ. ਹਰਜਿੰਦਰ ਢਿੱਲੋਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ। ਬਹੁਤ ਜਲਦ ਸਾਰਾ ਕੁਝ ਸਾਹਮਣੇ ਆ ਜਾਵੇਗਾ।


Related News